ਪੁਰਾਤਨ ਸ਼ਹਿਰ Sultanpur Lodhi ਵਿਖੇ sri Guru Nanak Dev Ji ਨਾਲ ਸਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ।

Published by: ਏਬੀਪੀ ਸਾਂਝਾ

ਇਨ੍ਹਾਂ 'ਚੋਂ ਪ੍ਰਮੁੱਖ Gurudwara Sri Ber Sahib ਵੇਈਂ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਇੱਥੇ ਪੁਰਾਤਨ ਬੇਰੀ ਅੱਜ ਵੀ ਮੌਜੂਦ ਹੈ ਜਿਸਦੇ ਨਾਮ ਤੋਂ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੋਇਆ।

ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਸਮੇਂ ਦਾਤਣ ਜ਼ਮੀਨ ਵਿਚ ਗੱਡ ਦਿੱਤੀ ਸੀ ਜਿਸ ਨਾਲ ਇਹ ਬੇਰੀ ਦਾ ਦਰੱਖ਼ਤ ਪੈਦਾ ਹੋਇਆ।

Gurudwara Sri Ber Sahib ਦੀ ਇਮਾਰਤ ਬਹੁਤ ਹੀ ਆਲੀਸ਼ਾਨ ਬਣੀ ਹੋਈ ਹੈ। ਜਿਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਗੁਰਬਾਣੀ ਦਾ ਪ੍ਰਵਾਹ ਰਾਤ-ਦਿਨ ਚਲਦਾ ਹੈ।

Gurudwara Sri Ber Sahib ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਹੇਠਾਂ ਭੋਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਵਜੋਂ ਮੌਜੂਦ ਹੈ।

Gurudwara Sri Ber Sahib ਭੋਰਾ ਸਾਹਿਬ ਦੇ ਤਪ ਅਸਥਾਨ ਵਾਲੀ ਜਗ੍ਹਾ 'ਤੇ ਬਿਰਾਜ ਕੇ ਰੱਬੀ ਰੰਗ 'ਚ ਜੁੜਦੇ ਸਨ।

Gurudwara Sri Ber Sahib ਨਾਲ ਵਹਿੰਦੀ ਕਾਲੀ ਵੇਈਂ 'ਚ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ ਜਿਸ ਕਾਰਨ ਵੇਈਂ ਨਦੀ ਗੁਰੂ ਜੀ ਦੇ ਡੂੰਘੇ ਰਿਸ਼ਤੇ ਦੀ ਯਾਦ ਦਿਵਾਉਂਦੀ ਹੈ।

Gurudwara Sri Ber Sahib ਦੀ ਸੁੰਦਰ ਇਮਾਰਤ ਦੇ ਕੋਲ ਹੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ 'ਚ ਭਾਈ ਮਰਦਾਨਾ ਹਾਲ ਵੀ ਉਸਾਰਿਆ ਗਿਆ ਹੈ।

Gurudwara Sri Ber Sahib ਦੇ ਨਾਲ ਵਿਸ਼ਾਲ ਸਰੋਵਰ ਵੀ ਸ਼ੁਸ਼ੋਭਿਤ ਹੈ ਜਿੱਥੇ ਇਸ਼ਨਾਨ ਕਰਕੇ ਸੰਗਤ ਵਡਭਾਗਾ ਮਹਿਸੂਸ ਕਰਦੀ ਹੈ।

ਗੁਰਦੁਆਰਾ ਬੇਰ ਸਾਹਿਬ ਵਿਖੇ ਬਣੇ ਲੰਗਰ ਹਾਲ 'ਚ ਹਰ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ ਅਤੇ ਸੰਗਤਾਂ ਛਕਦੀਆਂ ਹਨ।