ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ, Sri Guru Gobind Singh Ji ਦੀ ਯਾਦ ਵਿੱਚ ਉਸਾਰਿਆ ਸ਼ਾਨਦਾਰ ਗੁਰਦੁਆਰਾ ਹੈ।

ਇਹ ਗੁਰਦੁਆਰਾ ਚਮਕੌਰ ਸਾਹਿਬ ਤੋਂ ਕਰੀਬ ਤਿੰਨ ਕਿਲੋਮੀਟਰ ਅਤੇ ਨਹਿਰ ਸਰਹਿੰਦ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

Sri Guru Gobind Singh Ji ਚਮਕੌਰ ਦੀ ਗੜੀ ਤੋਂ 7 ਪੋਹ ਬਿਕਰਮੀ 1761 ਦੀ ਠੰਢੀ ਰਾਤ ਨੂੰ ਮਾਛੀਵਾੜਾ ਵੱਲ ਤੁਰੇ ਸਨ।

ਦਸੰਬਰ 1704 ਨੂੰ ਮੁਗ਼ਲ ਫ਼ੌਜਾਂ ਦਾ ਵੱਧ ਰਿਹਾ ਖ਼ਤਰਾ ਭਾਂਪਦਿਆਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ

Published by: ਏਬੀਪੀ ਸਾਂਝਾ

ਕਿ ਉਹ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜਾ ਨੂੰ ਚਾਲੇ ਪਾ ਦੇਣ।

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਵਾਲੇ ਸਥਾਨ ’ਤੇ ਇੱਕ ਜੰਡ ਦਾ ਬਿਰਖ ਹੁੰਦਾ ਸੀ।

ਜਦੋਂ ਗੁਰੂ ਸਾਹਿਬ ਨੇ ਮਾਛੀਵਾੜਾ ਸਾਹਿਬ ਨੂੰ ਚਾਲੇ ਪਾਏ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਇਸ ਬਿਰਖ ਦੇ ਹੇਠਾਂ ਆਰਾਮ ਕੀਤਾ ਸੀ।

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਦੇ ਨਾਂ 74 ਕਿੱਲੇ ਜ਼ਮੀਨ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।

ਨੇੜਲੇ ਪੰਜ ਪਿੰਡਾਂ ਫ਼ਤਹਿਪੁਰ ਮਹਿਤੂਤਾਂ, ਖੋਖਰਾ, ਰਹੀਮਾਬਾਦ, ਖਾਨਪੁਰ ਅਤੇ ਬੀੜ ਗੁਰੂ ਫ਼ੌਜਾ ਵਿੱਚੋਂ ਚੁਣੀ ਗਈ ਸਥਾਨਕ ਕਮੇਟੀ ਇਸ ਗੁਰਦੁਆਰੇ ਦਾ ਪ੍ਰਬੰਧ ਅਤੇ ਦੇਖਰੇਖ ਕਰਦੀ ਹੈ।

ਇੱਥੇ ਦੂਰੋਂ-ਦੂਰੋਂ ਸੰਗਤ ਆ ਕੇ ਨਤਮਸਤਕ ਹੁੰਦੀ ਹੈ