ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ ਦਿੱਲੀ ਦੇ ਰਿੰਗ ਰੋਡ ' ਧੋਲਾ ਕੁਆਂ ਦੇ ਨੇੜੇ ਸਥਿਤ ਹੈ।
ABP Sanjha

ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ ਦਿੱਲੀ ਦੇ ਰਿੰਗ ਰੋਡ ' ਧੋਲਾ ਕੁਆਂ ਦੇ ਨੇੜੇ ਸਥਿਤ ਹੈ।

1707 ਈ. ਵਿੱਚ ਜਦੋਂ Sri Guru Gobind Singh Ji ਦਿੱਲੀ ਪਹੁੰਚੇ, ਤਾਂ ਆਪ ਜੀ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ 'ਤੇ ਠਹਿਰੇ ਸਨ। ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ।
ABP Sanjha

1707 ਈ. ਵਿੱਚ ਜਦੋਂ Sri Guru Gobind Singh Ji ਦਿੱਲੀ ਪਹੁੰਚੇ, ਤਾਂ ਆਪ ਜੀ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ 'ਤੇ ਠਹਿਰੇ ਸਨ। ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ।

ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੇ 8 ਮੀਲ ਦੀ ਵਿੱਥ 'ਤੇ ਲਾਲ ਕਿਲ੍ਹੇ ਚ ਬੈਠੇ ਬਾਦਸ਼ਾਹ ਸ਼ਾਹ ਦੇ ਪਲੰਘ ਦੇ ਪਾਵੇ ਚ ਤੀਰ ਮਾਰਿਆ ਸੀ।
ABP Sanjha

ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੇ 8 ਮੀਲ ਦੀ ਵਿੱਥ 'ਤੇ ਲਾਲ ਕਿਲ੍ਹੇ ਚ ਬੈਠੇ ਬਾਦਸ਼ਾਹ ਸ਼ਾਹ ਦੇ ਪਲੰਘ ਦੇ ਪਾਵੇ ਚ ਤੀਰ ਮਾਰਿਆ ਸੀ।

ਤੀਰ ਦੇ ਸਿਰੇ ’ਤੇ ਸੋਨਾ ਲੱਗਿਆ ਵੇਖ ਕੇ ਪਛਾਣ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕਿ ਤੀਰ ਇੰਨੀ ਦੂਰੋਂ ਨਿਸ਼ਾਨੇ ’ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ।
ABP Sanjha

ਤੀਰ ਦੇ ਸਿਰੇ ’ਤੇ ਸੋਨਾ ਲੱਗਿਆ ਵੇਖ ਕੇ ਪਛਾਣ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕਿ ਤੀਰ ਇੰਨੀ ਦੂਰੋਂ ਨਿਸ਼ਾਨੇ ’ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ।

ABP Sanjha

ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਮਹਾਰਾਜ ਨੇ ਦੂਜੇ ਪਾਵੇ ’ਤੇ ਵੀ ਤੀਰ ਮਾਰਿਆ, ਜਿਸ ਨਾਲ ਲੱਗੀ ਚਿੱਠੀ ’ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀ, ਕੇਵਲ ਸੂਰਬੀਰਾਂ ਦਾ ਕਰਤਬ ਹੈ।

ABP Sanjha

ਬਾਦਸ਼ਾਹ ਪ੍ਰਭਾਵਿਤ ਹੋਇਆ ਤੇ ਸਤਿਗੁਰ ਜੀ ਦਾ ਲੋਹਾ ਮੰਨਣ ਲੱਗਿਆ। ਇਹ ਗੁਰਦੁਆਰਾ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿੱਥੇ Sri Guru Gobind Singh Ji ਸੰਨ 1707 ਈ. ਵਿਚ ਰਾਜਸਥਾਨ ਤੋਂ ਆ ਕੇ ਦਿੱਲੀ ਠਹਿਰੇ ਸਨ ।

ABP Sanjha

ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦਾ ਇਕ ਸ਼ਰਧਾਲੂ ਮੋਤੀ ਸ਼ਾਹ ਇਥੇ ਰਹਿੰਦਾ ਸੀ ਜੋ ਚਮੜੇ ਦਾ ਵਪਾਰ ਕਰਦਾ ਸੀ। ਗੁਰੂ ਜੀ ਨੂੰ ਉਸ ਦਾ ਬਾਗ਼ ਅਤੇ ਹਵੇਲੀ ਬਹੁਤ ਪਸੰਦ ਆਈ।

ABP Sanjha

ਇਸ ਦੇ ਨਾਲ ਹੀ ਨੇੜੇ-ਤੇੜੇ ਦੇ ਖੁਲ੍ਹੇ ਮੈਦਾਨ ਘੋੜਿਆਂ ਅਤੇ ਸੂਰਮਿਆਂ ਦੇ ਰਹਿਣ ਲਈ ਉਚਿਤ ਪ੍ਰਤੀਤ ਹੋਏ। ਮੋਤੀ ਸ਼ਾਹ ਨੇ ਗੁਰੂ ਜੀ ਨੂੰ ਬੜੇ ਆਦਰ ਨਾਲ ਰਖਿਆ।

ABP Sanjha

ਇਸ ਹਵੇਲੀ ਦੀ ਅਟਾਰੀ ਉਪਰ ਬੈਠ ਕੇ ਹੀ ਗੁਰੂ ਜੀ ਨੇ ਦੋ ਤੀਰ ਚਲਾ ਕੇ ਲਾਲ ਕਿਲ੍ਹੇ ਵਿਚ ਬੈਠੇ ਸ਼ਹਿਜ਼ਾਦਾ ਮੁਅੱਜ਼ਮ ( ਬਹਾਦਰ ਸ਼ਾਹ ) ਨੂੰ ਆਪਣੀ ਆਉਣ ਦੀ ਸੂਚਨਾ ਦਿੱਤੀ।

ਇਸ ਸਥਾਨ ਦੀ ਨਿਸ਼ਾਨਦੇਹੀ ਕਰਕੇ ਸਭ ਤੋਂ ਪਹਿਲਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਗੁਰਦੁਆਰਾ ਉਸਰਵਾਇਆ। ਇਸ ਦੀ ਵਰਤਮਾਨ ਇਮਾਰਤ ਸੰਨ 1980 ਈ. ਵਿਚ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਮੁਕੰਮਲ ਕਰਵਾਈ।