ਘੁੱਗ ਵੱਸਦੇ ਪਹਾੜੀ ਖੇਤਰ ਮੰਡੀ ਤੋਂ ਕਰੀਬ 25 ਕਿਲੋਮੀਟਰ ਦੂਰ ਪੁਰਾਤਨ ਝੀਲ ਦੇ ਕੰਢੇ ਗੁਰਦੁਆਰਾ ਰਵਾਲਸਰ ਸਾਹਿਬ ਸੁਭਾਇਮਾਨ ਹੈ।



ਰਵਾਲਸਰ ਦੀ ਧਰਤੀ ਨੂੰ ਤ੍ਰਿਵੈਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।



ਇੱਥੇ ਅੱਜ ਵੀ ਉਹ ਪੁਰਾਤਨ ਝੀਲ ਮੌਜੂਦ ਹੈ ਜਿਸ ਦੇ ਤਿੰਨ ਕੰਡਿਆਂ 'ਤੇ ਵੱਖ-ਵੱਖ ਧਰਮਾਂ ਦੇ ਕਈ ਸਦੀਆਂ ਪੁਰਾਣੇ ਇਤਿਹਾਸਕ ਅਸਥਾਨ ਮੌਜੂਦ ਹਨ।



ਇਨ੍ਹਾਂ ਵਿੱਚ ਬੁੱਧ ਧਰਮ ਨਾਲ ਸਬੰਧਤ 500 ਸਾਲ ਪੁਰਾਤਨ ਧਾਰਮਿਕ ਅਸਥਾਨ ਹੈ ਜਿੱਥੇ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ ਤੋਂ ਵੀ ਲੋਕ ਆਸਥਾ ਲੈ ਕੇ ਆਉਂਦੇ ਹਨ।



ਇਸੇ ਤਰ੍ਹਾਂ ਪੁਰਾਤਨ ਸ਼ਿਵ ਮੰਦਰ ਤੇ ਬਹੁਤ ਉਚਾਈ ਤੇ ਉਹ ਮਹਾਨ ਅਸਥਾਨ ਮੌਜੂਦ ਹੈ



ਜਿੱਥੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੇ 22 ਧਾਰ ਦੇ ਪਹਾੜੀ ਰਾਜਿਆਂ ਦੀ ਮੀਟਿੰਗ ਹੋਈ ਸੀ।



ਕਿਹਾ ਇਹ ਵੀ ਜਾਂਦਾ ਹੈ ਕਿ ਦਸਮ ਪਾਤਸ਼ਾਹ ਨੇ ਕਰੀਬ ਇੱਕ ਮਹੀਨਾ ਇਸ ਰਮਣੀਕ ਧਰਤੀ ਤੇ ਨਿਵਾਸ ਕੀਤਾ ਸੀ।



ਦੱਸ ਦਈਏ ਕਿ ਜਿੰਨੀਆਂ ਵੀ ਸੰਗਤਾਂ ਮਨੀਕਰਨ ਸਾਹਿਬ ਜਾਂਦੀਆਂ ਹਨ, ਉਹ ਇੱਥੇ ਵੀ ਜ਼ਰੂਰ ਦਰਸ਼ਨ ਕਰਕੇ ਜਾਂਦੀਆਂ ਹਨ।



ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਇਸ ਪਾਵਨ ਅਸਥਾਨ ਤੇ 24 ਘੰਟੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।



ਆਈ ਸੰਗਤ ਲਈ ਰਹਾਇਸ਼ ਦਾ ਵੀ ਬਹੁਤ ਪੁੱਖਤਾ ਪ੍ਰਬੰਧ ਹੈ।