Sri Fatehgarh Sahib ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ।



ਇੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ Baba Jorawar Singh ਅਤੇ Baba Fateh Singh Ji



ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ



ਨਵਾਬ ਵਜ਼ੀਰ ਖਾਂ ਨੂੰ ਸੂਚਨਾ ਦਿੱਤੀ ਸੀ। ਅੱਜ ਇਸ ਸਥਾਨ ਉੱਤੇ Gurudwara Sri Rath Sahib ਬਣਿਆ ਹੋਇਆ ਹੈ।



ਇਸ ਅਸਥਾਨ ਉੱਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸਵਾਰੀ ਮੋਰਿੰਡਾ ਤੋਂ ਲਿਆਂਦੇ ਸਮੇਂ ਰੋਕਿਆ ਗਿਆ ਸੀ



ਤਾਂ ਜੋ ਨਵਾਬ ਵਜੀਦ ਖਾਂ ਨੂੰ ਇਤਲਾਹ ਭੇਜੀ ਜਾ ਸਕੇ। ਬੰਦੀ ਬਣਾ ਕੇ ਲਿਆਂਦੇ ਮਾਤਾ ਜੀ



ਅਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨਾਂ ਲਈ ਸੈਂਕੜੇ ਲੋਕ ਇਸ ਸਥਾਨ ਉੱਤੇ ਪਹੁੰਚੇ ਸਨ



ਫਿਰ ਇਸ ਥਾਂ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੇੰਡੇ ਬੁਰਜ ਵਿੱਚ ਭੇਜਿਆ ਗਿਆ ਸੀ।



ਹਰ ਸਾਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਯਾਦ ਵਿੱਚ ਇੱਥੇ ਸਭਾ ਲਾਈ ਜਾਂਦੀ ਹੈ



ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਹੁੰਦੀ ਹੈ।