ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਵਰਗੇ ਚਾਵਲ ਉਤਪਾਦਕ ਰਾਜਾਂ ਵਿੱਚ ਔਸਤ ਨਾਲੋਂ 25 ਪ੍ਰਤੀਸ਼ਤ ਬਹੁਤ ਘੱਟ ਮੀਂਹ ਪਿਆ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਮੌਜੂਦਾ ਸਾਉਣੀ ਸੀਜ਼ਨ 'ਚ ਦੇਸ਼ 'ਚ ਝੋਨੇ ਦੀ ਬਿਜਾਈ ਰਕਬੇ 'ਚ 5.62 ਫੀਸਦੀ ਦੀ ਕਮੀ ਆਈ ਹੈ ਅਤੇ ਇਸ ਵਾਰ ਸਿਰਫ 383.99 ਲੱਖ ਹੈਕਟੇਅਰ ਝੋਨੇ ਦੀ ਬਿਜਾਈ ਹੋਈ ਹੈ।