ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਘਰੇਲੂ ਨੁਸਖਾ ਜ਼ਰੂਰ ਅਜਮਾਓ।



ਭਿਉਂ ਹੋਏ ਚੌਲਾਂ ਦਾ ਪਾਣੀ ਜਾਂ ਪਕਾਉਣ ਤੋਂ ਬਾਅਦ ਬਚਿਆ ਹੋਇਆ ਸਟਾਰਚ, ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾ ਸਕਦਾ ਹੈ।



ਚੌਲਾਂ ਦਾ ਪਾਣੀ ਅਮੀਨੋ ਐਸਿਡ, ਵਿਟਾਮਿਨ ਅਤੇ ਖਣਿਜਾਂ ਦਾ ਇੱਕ ਸ਼ਕਤੀਸ਼ਾਲੀ ਸਰੋਤ ਹੈ, ਜਿਸ ਵਿੱਚ ਬੀ ਵਿਟਾਮਿਨ ਅਤੇ ਐਂਟੀਆਕਸੀਡੈਂਟ ਸ਼ਾਮਲ ਹਨ।



ਇਹ ਪੌਸ਼ਟਿਕ ਤੱਤ ਵਾਲਾਂ ਦੇ follicles ਨੂੰ ਪੋਸ਼ਣ ਦੇਣ, ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ​​​​ਕਰਨ ਅਤੇ ਟੁੱਟਣ-ਝੜਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।



ਚੌਲਾਂ ਦੇ ਪਾਣੀ 'ਚ ਮੌਜੂਦ ਕਾਰਬੋਹਾਈਡ੍ਰੇਟ ਇਨੋਸਿਟੋਲ ਵਾਲਾਂ ਦੇ ਵਾਧੇ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।



ਇਹ ਵਾਲਾਂ ਦੀਆਂ ਜੜ੍ਹਾਂ ਤੋਂ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਤੇ ਵਾਲਾਂ ਦੇ follicles ਨੂੰ ਮੁੜ ਸੁਰਜੀਤ ਕਰਦਾ ਹੈ। ਇਸ ਦੇ ਨਾਲ ਵਾਲਾਂ ਵੱਧਦੇ ਅਤੇ ਸੰਘਣੇ ਹੁੰਦੇ ਹਨ।



ਸਟਾਈਲਿੰਗ ਕਰਨ, ਕੈਮੀਕਲ ਟ੍ਰੀਟਮੈਂਟ, ਤਣਾਅ ਅਤੇ ਪ੍ਰਦੂਸ਼ਨ ਕਰਕੇ ਵਾਲ ਆਪਣੀ ਕੁਦਰਤੀ ਚਮਕ ਅਤੇ ਮਜ਼ਬੂਤੀ ਖੋ ਦਿੰਦੇ ਹਨ। ਜਿਸ ਨਾਲ ਵਾਲਾਂ ਦਾ ਝੜਨਾ ਵੱਧ ਜਾਂਦਾ ਹੈ।



ਚੌਲਾਂ ਦਾ ਪਾਣੀ ਵਾਲਾਂ ਦੀ ਲਚਕਤਾ ਨੂੰ ਬਹਾਲ ਕਰਕੇ ਇਸ ਦਿੱਕਤ ਨੂੰ ਦੂਰ ਕਰਦਾ ਹੈ।



ਚੌਲਾਂ ਦਾ ਪਾਣੀ ਸਟਾਰਚ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਕੋਟ ਕਰਦਾ ਹੈ, ਕਟਿਕਲਸ ਨੂੰ ਸਮੂਥ ਕਰਦਾ ਹੈ ਅਤੇ ਇੱਕ ਸੁਰੱਖਿਅਤ ਸਤਹਿ ਬਣਾਉਂਦਾ ਹੈ ਜੋ ਚਮਕ ਨੂੰ ਵਧਾਉਂਦਾ ਹੈ।



ਇਹ ਕੁਦਰਤੀ ਕੰਡੀਸ਼ਨਰ ਫ੍ਰੀਜੀਨੈਸ ਨੂੰ ਵੀ ਦੂਰ ਕਰਦਾ ਹੈ। ਜਿਸ ਨਾਲ ਵਾਲਾਂ ਦੇ ਉਲਝਣ ਅਤੇ ਟੁੱਟਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।