ਸਿਹਤਮੰਦ ਤੇ ਫਿੱਟ ਰਹਿਣ ਲਈ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਸੰਪੂਰਣ ਡਾਈਟ 'ਚ ਭੋਜਨ ਦੇ ਨਾਲ-ਨਾਲ ਫਲ ਵੀ ਬਹੁਤ ਮਹੱਤਵਪੂਰਨ ਹਨ ਆਓ ਜਾਣਦੇ ਹਾਂ ਭੋਜਨ ਤੋਂ ਬਾਅਦ 'ਚ ਫਲ ਖਾਣਾ ਸਹੀ ਹੁੰਦਾ ਹੈ ਜਾਂ ਨਹੀਂ? ਫਲਾਂ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਬਹੁਤ ਸਾਰੇ ਲੋਕ ਅਕਸਰ ਹੀ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਫਲ ਖਾਣ ਲੱਗ ਜਾਂਦੇ ਹਨ, ਇਹ ਆਦਤ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਖਾਸ ਤੌਰ 'ਤੇ ਖਾਣ ਤੋਂ ਬਾਅਦ ਖੱਟੇ ਫਲ ਨਹੀਂ ਖਾਣੇ ਚਾਹੀਦੇ, ਇਹ ਸਰੀਰ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ ਭੋਜਨ ਤੋਂ ਬਾਅਦ ਖੱਟੇ ਫਲ ਖਾਣ ਨਾਲ ਪੇਟ ਵਿੱਚ ਐਸਿਡ ਬਣ ਜਾਂਦਾ ਹੈ ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਐਸੀਡਿਟੀ ਬੇਚੈਨੀ, ਬਦਹਜ਼ਮੀ ਅਤੇ ਦਿਲ ਵਿੱਚ ਜਲਨ ਦਾ ਕਾਰਨ ਬਣ ਸਕਦੀ ਹੈ ਜੇਕਰ ਤੁਸੀਂ ਭੋਜਨ ਤੋਂ ਬਾਅਦ ਫਲ ਖਾਂਦੇ ਹੋ ਤਾਂ ਤੁਹਾਨੂੰ ਪੇਟ 'ਚ ਭਾਰੀਪਨ, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ ਖਾਣੇ ਤੋਂ ਬਾਅਦ ਫਲ ਖਾਣ ਨਾਲ ਕਈ ਲੋਕਾਂ ਨੂੰ ਗੈਸਟਰੋਇੰਟੇਸਟਾਈਨਲ ਦੀ ਸਮੱਸਿਆ ਹੁੰਦੀ ਹੈ ਭੋਜਨ ਤੋਂ ਬਾਅਦ ਫਲ ਖਾਣ ਨਾਲ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ