ਰਿਮੀ ਸੇਨ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਸ ਨੂੰ ਪਛਾਣ ਉਸ ਦੇ ਕਾਮੇਡੀ ਫਿਲਮਾਂ 'ਚ ਨਿਭਾਏ ਕਿਰਦਾਰ ਤੋਂ ਮਿਲੀ ਰਿਮੀ ਨੇ 'ਬਾਗਬਾਨ', 'ਹੰਗਾਮਾ', 'ਧੂਮ', 'ਕਿਊਨ ਕੀ', 'ਫਿਰ ਹੇਰਾ ਫੇਰਾ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਰਿਮੀ ਨੇ ਸਲਮਾਨ ਖਾਨ, ਅਮਿਤਾਭ ਬੱਚਨ ਅਤੇ ਅਕਸ਼ੈ ਖੰਨਾ ਨਾਲ ਕੰਮ ਕੀਤਾ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾਈ ਹੋਈ ਹੈ ਰਿਮੀ ਸੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ ਰਿੰਮੀ ਕਈ ਇਸ਼ਤਿਹਾਰਾਂ ਦਾ ਹਿੱਸਾ ਰਹੀ ਅਤੇ ਮਾਡਲਿੰਗ ਵਿੱਚ ਵੀ ਆਪਣਾ ਨਾਂ ਕਮਾਇਆ ਰਿਮੀ ਨੇ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਫਿਲਮ 'ਹੰਗਾਮਾ' ਨਾਲ ਕੀਤੀ ਸੀ, ਜੋ ਕਿ ਹਿੱਟ ਸਾਬਤ ਹੋਈ ਸੀ ਉਹ ਆਖਰੀ ਵਾਰ 2011 'ਚ 'ਥੈਂਕ ਯੂ' ਅਤੇ 'ਸ਼ਾਗਿਰਦ' ਫਿਲਮਾਂ 'ਚ ਨਜ਼ਰ ਆਈ ਸੀ 2016 'ਚ ਉਨ੍ਹਾਂ ਨੇ ਫਿਲਮ 'ਬੁੱਧੀਆ ਸਿੰਘ-ਬੋਰਨ ਟੂ ਰਨ' ਨਾਲ ਬਤੌਰ ਨਿਰਮਾਤਾ ਡੈਬਿਊ ਕੀਤਾ