Roger Federer: ਟੈਨਿਸ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਦੀ ਪਤਨੀ ਦਾ ਨਾਂ ਮਿਰਕਾ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਅੱਜ ਤੋਂ 25 ਸਾਲ ਪਹਿਲਾਂ ਹੋਈ ਸੀ। ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਫੈਡਰਰ ਨੇ ਆਪਣੇ ਕਰੀਅਰ ਵਿੱਚ ਕੁੱਲ 20 ਗਰੈਂਡ ਸਲੈਮ ਜਿੱਤੇ ਹਨ। ਉਹ ਦੁਨੀਆ ਦਾ ਤੀਜਾ ਸਭ ਤੋਂ ਵੱਧ ਗ੍ਰੈਂਡ ਸਲੈਮ ਜੇਤੂ ਹੈ। ਇਸ ਨਾਲ ਹੀ ਉਹ ਪੁਰਸ਼ਾਂ ਦੇ ਏਟੀਪੀ ਸਿੰਗਲਜ਼ ਰੇਟਿੰਗ 'ਚ ਸਭ ਤੋਂ ਲੰਬੇ ਸਮੇਂ ਤੋਂ ਨੰਬਰ-1 'ਤੇ ਰਹਿਣ ਵਾਲੇ ਵਿਅਕਤੀ ਵੀ ਹਨ। ਫੈਡਰਰ ਦਾ ਕਰੀਅਰ ਜਿੰਨਾ ਚਮਕਦਾਰ ਰਿਹਾ ਹੈ, ਉਸ ਦੀ ਪ੍ਰੇਮ ਕਹਾਣੀ ਵੀ ਓਨੀ ਹੀ ਦਿਲਚਸਪ ਰਹੀ ਹੈ। ਫੈਡਰਰ ਦੀ ਪਤਨੀ ਮਿਰਕਾ ਵੀ ਟੈਨਿਸ ਖਿਡਾਰਨ ਰਹਿ ਚੁੱਕੀ ਹੈ। ਦੋਵੇਂ ਪਹਿਲੀ ਵਾਰ 1997 'ਚ ਮਿਲੇ ਸਨ। ਦੋਵੇਂ ਇਕੱਠੇ ਡਬਲਜ਼ ਮੈਚ ਵੀ ਖੇਡ ਚੁੱਕੇ ਹਨ। ਫੈਡਰਰ ਅਤੇ ਮਿਰਕਾ ਸ਼ੁਰੂਆਤ 'ਚ ਚੰਗੇ ਦੋਸਤ ਸਨ ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ। ਸਿਡਨੀ ਓਲੰਪਿਕ 2000 ਵਿੱਚ ਦੋਵੇਂ ਸਵਿਟਜ਼ਰਲੈਂਡ ਲਈ ਖੇਡਣ ਗਏ ਸਨ। ਉਨ੍ਹਾਂ ਦੀ ਲਵ ਸਟੋਰੀ ਇਸ ਦੌਰ 'ਚ ਸ਼ੁਰੂ ਹੋਈ ਸੀ। ਸਾਲ 2000 ਤੋਂ ਸ਼ੁਰੂ ਹੋਈ ਇਹ ਪ੍ਰੇਮ ਕਹਾਣੀ 9 ਸਾਲ ਦੇ ਰਿਸ਼ਤੇ ਤੋਂ ਬਾਅਦ ਵਿਆਹ ਵਿੱਚ ਬਦਲ ਗਈ। ਫੈਡਰਰ ਅਤੇ ਮਿਰਕਾ ਨੇ 9 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 2009 ਵਿੱਚ ਵਿਆਹ ਕੀਤਾ ਸੀ। ਦੋਵੇਂ ਹੁਣ ਚਾਰ ਬੱਚਿਆਂ ਦੇ ਮਾਪੇ ਹਨ। ਮਿਰਕਾ ਦਾ ਟੈਨਿਸ ਕਰੀਅਰ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਪਰ ਉਹ ਅਕਸਰ ਆਪਣੇ ਪਤੀ ਨੂੰ ਉਤਸ਼ਾਹਿਤ ਕਰਨ ਲਈ ਸਟੇਡੀਅਮ 'ਚ ਮੌਜੂਦ ਰਹੀ ਹੈ। ਖਾਸ ਤੌਰ 'ਤੇ ਹਰ ਗ੍ਰੈਂਡ ਸਲੈਮ ਫਾਈਨਲ 'ਚ ਮਿਰਕਾ ਨੂੰ ਟੈਨਿਸ ਕੋਰਟ 'ਤੇ ਦੇਖਿਆ ਗਿਆ ਹੈ। ਆਪਣੇ ਕਰੀਅਰ ਦੇ ਆਖਰੀ ਮੈਚ 'ਚ ਰੋਜਰ ਫੈਡਰਰ ਵੀ ਆਪਣੀ ਪਤਨੀ ਮਿਰਕਾ ਨੂੰ ਗਲੇ ਲਗਾ ਕੇ ਰੋਂਦੇ ਹੋਏ ਨਜ਼ਰ ਆਏ। ਆਪਣੇ ਵਿਦਾਇਗੀ ਭਾਸ਼ਣ ਵਿੱਚ ਵੀ ਉਨ੍ਹਾਂ ਮੀਰਕਾ ਦਾ ਖਾਸ ਜ਼ਿਕਰ ਕੀਤਾ।