ਭਾਰਤੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।
ਮੀਰਾਬਾਈ ਚਾਨੂ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 'ਚ ਸੋਨ ਤਮਗਾ ਜਿੱਤਣ ਦੀ ਦਾਅਵੇਦਾਰ ਵਜੋਂ ਉਤਰੀ ਹੈ
ਮੀਰਾਬਾਈ ਨੂੰ ਇੱਥੇ ਪਹੁੰਚਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ
ਉਹ ਆਪਣੇ ਭੈਣ-ਭਰਾਵਾਂ ਨਾਲ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਲਈ ਜਾਂਦੀ ਸੀ
ਸਿਰਫ਼ 12 ਸਾਲ ਦੀ ਉਮਰ ਵਿੱਚ ਮੀਰਾਬਾਈ ਨੇ ਆਪਣੇ ਵੱਡੇ ਭਰਾ ਨਾਲੋਂ ਜ਼ਿਆਦਾ ਭਾਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ
ਜਦੋਂ ਮੀਰਾਬਾਈ ਅੱਠਵੀਂ ਜਮਾਤ ਵਿੱਚ ਸੀ ਤਾਂ ਉਸਨੇ ਕਿਤਾਬ ਵਿੱਚ ਵੇਟਲਿਫਟਰ ਕੁੰਜਰਾਣੀ ਦੇਵੀ ਬਾਰੇ ਪੜ੍ਹਿਆ
ਇਸ ਤੋਂ ਬਾਅਦ ਉਸਨੇ ਵੇਟਲਿਫਟਿੰਗ ਵਿੱਚ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ
ਉਸ ਸਮੇਂ ਕੌਣ ਜਾਣਦਾ ਸੀ ਕਿ ਇੱਕ ਦਿਨ ਇਹ ਕੁੜੀ ਦੇਸ਼ ਦੀਆਂ ਬਾਕੀ ਕੁੜੀਆਂ ਲਈ ਪ੍ਰੇਰਨਾ ਸਰੋਤ ਬਣੇਗੀ
ਮੀਰਾਬਾਈ ਨੇ ਆਪਣੇ ਬਚਪਨ ਵਿੱਚ ਲੱਕੜ ਚੁੱਕਣ ਦਾ ਜੋ ਅਭਿਆਸ ਕੀਤਾ ਸੀ, ਉਹ ਭਵਿੱਖ ਵਿੱਚ ਉਸ ਦੇ ਕੰਮ ਆਇਆ
ਅੱਜ ਉਹ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੀ ਹੈ