ਨਿਰਦੇਸ਼ਕ ਰੋਹਿਤ ਸ਼ੈੱਟੀ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ ਰੋਹਿਤ ਸ਼ੈੱਟੀ ਨੂੰ ਅੱਜ ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਵਜੋਂ ਵੀ ਜਾਣਿਆ ਜਾਂਦਾ ਹੈ ਅੱਜ ਬਾਲੀਵੁੱਡ 'ਚ ਭਾਵੇਂ ਰੋਹਿਤ ਸ਼ੈੱਟੀ ਦਾ ਨਾਂ ਸੁਣਨ ਨੂੰ ਮਿਲਦਾ ਹੈ ਪਰ ਇੱਕ ਸਮਾਂ ਸੀ ਜਦੋਂ ਇਹ ਨਿਰਦੇਸ਼ਕ ਖਾਣੇ ਤੱਕ ਦਾ ਮੋਹਤਾਜ਼ ਸੀ ਰੋਹਿਤ ਸ਼ੈੱਟੀ ਫਿਲਮਾਂ ਦੀ ਦੁਨੀਆ ਵਿੱਚ ਕੋਈ ਬਾਹਰੀ ਨਹੀਂ ਸੀ ਰੋਹਿਤ ਦੀ ਮਾਂ ਰਤਨਾ ਸ਼ੈੱਟੀ ਤੇ ਪਿਤਾ ਐਮਬੀ ਸ਼ੈੱਟੀ ਫਿਲਮੀ ਦੁਨੀਆ ਨਾਲ ਹੀ ਸਬੰਧ ਰੱਖਦੇ ਸਨ ਉਸਦੀ ਮਾਂ ਬਾਲੀਵੁੱਡ ਵਿੱਚ ਇੱਕ ਜੂਨੀਅਰ ਕਲਾਕਾਰ ਸੀ ਉਸਦੇ ਪਿਤਾ ਇੱਕ ਐਕਸ਼ਨ ਕੋਰੀਓਗ੍ਰਾਫਰ ਅਤੇ ਸਟੰਟਮੈਨ ਸਨ ਪਰ ਬਹੁਤ ਛੋਟੀ ਉਮਰ ਵਿੱਚ ਰੋਹਿਤ ਸ਼ੈੱਟੀ ਨੇ ਆਪਣੇ ਪਿਤਾ ਦਾ ਪਰਛਾਵਾਂ ਗੁਆ ਦਿੱਤਾ ਰੋਹਿਤ ਨੇ 14 ਸਾਲ ਦੀ ਉਮਰ 'ਚ ਨਿਰਦੇਸ਼ਕ ਬਣਨ ਦਾ ਫੈਸਲਾ ਕਰ ਲਿਆ ਸੀ