ਨਿਰਦੇਸ਼ਕ ਰੋਹਿਤ ਸ਼ੈੱਟੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ।



ਉਨ੍ਹਾਂ ਦੇ ਹੱਥ ਨੂੰ ਸੱਟ ਲੱਗੀ ਹੈ। ਰੋਹਿਤ ਸ਼ੈੱਟੀ ਨੂੰ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ



ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।



ਸੂਤਰ ਮੁਤਾਬਕ ਰਾਮੋਜੀ ਰਾਓ ਸਟੂਡੀਓ 'ਚ 'ਇੰਡੀਅਨ ਪੁਲਿਸ ਫੋਰਸ' ਦੀ ਵੈੱਬ ਸੀਰੀਜ਼ ਦੀ ਸ਼ੂਟਿੰਗ ਚੱਲ ਰਹੀ ਸੀ।



ਰੋਹਿਤ ਇੱਕ ਕਾਰ ਚੇਜ਼ ਸੀਕਵੈਂਸ ਦੀ ਸ਼ੂਟਿੰਗ ਕਰ ਰਹੇ ਸੀ, ਜਦੋਂ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ।



ਇਸ ਤੋਂ ਬਾਅਦ ਪ੍ਰੋਡਕਸ਼ਨ ਟੀਮ ਰੋਹਿਤ ਨੂੰ ਲੈ ਕੇ ਜਲਦਬਾਜ਼ੀ 'ਚ ਹਸਪਤਾਲ ਪਹੁੰਚੀ ਅਤੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ।



ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਮਾਮੂਲੀ ਸਰਜਰੀ ਵੀ ਕੀਤੀ ਹੈ



ਦੱਸ ਦਈਏ ਕਿ 'ਇੰਡੀਅਨ ਪੁਲਿਸ ਫੋਰਸ' ਰੋਹਿਤ ਸ਼ੈੱਟੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਸੀਰੀਜ਼ ਵਿੱਚੋਂ ਇੱਕ ਹੈ।



ਦੱਸ ਦਈਏ ਕਿ 'ਇੰਡੀਅਨ ਪੁਲਿਸ ਫੋਰਸ' ਰੋਹਿਤ ਸ਼ੈੱਟੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਸੀਰੀਜ਼ ਵਿੱਚੋਂ ਇੱਕ ਹੈ।



ਰੋਹਿਤ ਸ਼ੈੱਟੀ ਦੀਆਂ ਫਿਲਮਾਂ 'ਚ ਸਿਤਾਰੇ ਕਾਰਾਂ, ਬਾਈਕ ਅਤੇ ਹੈਲੀਕਾਪਟਰ ਨਾਲ ਲੜਦੇ ਹਨ। ਕਾਰਾਂ ਆਪਸ ਵਿੱਚ ਟਕਰਾਉਂਦੀਆਂ ਹਨ, ਟੁੱਟ ਜਾਂਦੀਆਂ ਹਨ ਅਤੇ ਹੀਰੋ ਕਦੇ ਉਹਨਾਂ ਦੇ ਉੱਪਰ ਖੜੇ ਹੁੰਦੇ ਹਨ ਅਤੇ ਕਦੇ ਸਟੰਟ ਕਰਦੇ ਨਜ਼ਰ ਆਉਂਦੇ ਹਨ।