ਰੋਨਿਤ ਰਾਏ ਟੀਵੀ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ। ਹਾਲਾਂਕਿ ਰੋਨਿਤ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ ਨਾਲ ਕੀਤੀ ਸੀ, ਪਰ ਫ਼ਿਲਮਾਂ `ਚ ਉਨ੍ਹਾਂ ਦੀ ਕਿਸਮਤ ਨਹੀਂ ਚਮਕੀ।

ABP Sanjha

ਆਪਣੀ ਸ਼ੁਰੂਆਤੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਰੋਨਿਤ ਨੇ ਹੋਟਲ ਪ੍ਰਬੰਧਨ ਦਾ ਕੋਰਸ ਕੀਤਾ। ਹਾਲਾਂਕਿ, ਉਨ੍ਹਾਂ ਦਾ ਮਨ ਹਮੇਸ਼ਾ ਐਕਟਿੰਗ ਵਿੱਚ ਸੀ

ABP Sanjha

ਇਸ ਲਈ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਚਲੇ ਗਏ। ਰੋਨਿਤ ਰਾਏ ਜਦੋਂ ਮੁੰਬਈ ਪਹੁੰਚੇ ਤਾਂ ਉਸ ਦੌਰਾਨ ਉਨ੍ਹਾਂ ਦੀ ਜੇਬ 'ਚ ਸਿਰਫ ਛੇ ਰੁਪਏ ਸਨ।

ABP Sanjha

ਕਿਹਾ ਜਾਂਦਾ ਹੈ ਕਿ ਰੋਨਿਤ ਰਾਏ ਉਨ੍ਹਾਂ ਦੇ ਭਰਾ ਰੋਹਿਤ ਦੋਵਾਂ ਨੇ ਇੰਡਸਟਰੀ `ਚ ਪੈਰ ਜਮਾਉਣ ਲਈ ਸੰਘਰਸ਼ ਕੀਤਾ ਹੈ। ਪਰ ਰੋਹਿਤ ਨੂੰ ਸਕਸੈਸ ਥੋੜ੍ਹਾ ਜਲਦੀ ਮਿਲ ਗਈ ਅਤੇ ਰੋਨਿਤ ਹਾਲੇ ਵੀ ਸੰਘਰਸ਼ ਕਰ ਰਹੇ ਸੀ

ਰੋਨਿਤ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਹ ਗੁਜ਼ਾਰਾ ਕਰਨ ਲਈ ਹੋਟਲ `ਚ ਝਾੜੂ ਪੋਚਾ ਲਾਉਂਦੇ ਤੇ ਭਾਂਡੇ ਮਾਂਜਦੇ ਸੀ।

ਇਹੀ ਨਹੀਂ ਕਦੇ ਕਦੇ ਉਨ੍ਹਾਂ ਕੋਲ ਖਾਣ ਲਈ ਖਾਣਾ ਨਹੀਂ ਹੁੰਦਾ ਸੀ ਤਾਂ ਉਹ ਹੋਟਲ ਦਾ ਬਚਿਆ ਹੋਇਆ ਖਾਣਾ ਵੀ ਖਾਂਦੇ ਸੀ।

ਰੋਨਿਤ ਅੱਜ ਜਿਸ ਮੁਕਾਮ ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਰੋਨਿਤ ਖੁਦ ਦੇ ਦਮ `ਤੇ 4 ਮਿਲੀਅਨ ਡਾਲਰ ਯਾਨਿ 32 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ।

ਰੋਨਿਤ ਰਾਏ ਦੀ ਆਪਣੀ ਸਕਿਉਰਟੀ ਏਜੰਸੀ ਹੈ।

ਉਨ੍ਹਾਂ ਦੀ ਕੰਪਨੀ ਬਾਲੀਵੁੱਡ ਕਲਾਕਾਰਾਂ ਤੇ ਸਿਆਸਤਦਾਨਾਂ ਨੂੰ ਬਾਡੀਗਾਰਡ ਮੁਹੱਈਆ ਕਰਾਉਣ ਦਾ ਕੰਮ ਕਰਦੀ ਹੈ।

ਰੋਨਿਤ ਦੀ ਕੰਪਨੀ ਨੇ ਹੁਣ ਤੱਕ ਸਲਮਾਨ ਖਾਨ, ਅਮਿਤਾਭ ਬੱਚਨ, ਅਕਸ਼ੇ ਕੁਮਾਰ ਤੇ ਹੋਰ ਕਈ ਵੱਡੇ ਕਲਾਕਾਰਾਂ ਨੂੰ ਸਕਿਉਰਟੀ ਗਾਰਡ ਦਿੱਤੇ ਹਨ।