Avneet ਨੇ 8 ਸਾਲ ਦੀ ਉਮਰ ਤੋਂ ਡਾਂਸ ਸ਼ੁਰੂ ਕਰ ਦਿੱਤਾ ਸੀ। ਕਈ ਸਾਲ ਪਹਿਲਾਂ ਉਸ ਦਾ ਪਰਿਵਾਰ ਜਲੰਧਰ ਤੋਂ ਮੁੰਬਈ ਆ ਗਿਆ ਸੀ। Avneet Kaur ਨੇ 14 ਅਕਤੂਬਰ ਨੂੰ ਆਪਣਾ 21ਵਾਂ ਜਨਮ ਦਿਨ ਮਨਾਇਆ ਹੈ। Avneet Kaur ਨੇ ਆਪਣੇ ਕਰੀਅਰ ਦੇ ਨਾਲ-ਨਾਲ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ। Avneet ਮੁੰਬਈ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਕਾਮਰਸ ਵਿੱਚ ਡਿਗਰੀ ਕਰ ਰਹੀ ਹੈ। Avneet Kaur ਨੇ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼' ਅਤੇ 'ਡਾਂਸ ਕੇ ਸੁਪਰਸਟਾਰਸ' ਵਿਚ ਪ੍ਰਤੀਯੋਗੀ ਵਜੋਂ ਹਿੱਸਾ ਲਿਆ। ਇਸ ਤੋਂ ਬਾਅਦ ਸਾਲ 2012 'ਚ ਉਨ੍ਹਾਂ ਨੇ 'ਮੇਰੀ ਮਾਂ' ਸੀਰੀਅਲ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਅਵਨੀਤ ਕੌਰ ਦੀ ਕੁੱਲ ਜਾਇਦਾਦ 7 ਕਰੋੜ ਦੇ ਕਰੀਬ ਹੈ।