Sidhu Moose Wala Murder Case Update: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪੁੱਤਰ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ।



ਇਸ ਵਿਚਾਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ ਵੱਡੀ ਜਾਣਕਾਰੀ ਦਿੱਤੀ।



ਉਸਨੇ ਖੁਲਾਸਾ ਕਰ ਦੱਸਿਆ ਹੈ ਕਿ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਵਿੱਚ ਵਰਤੀ ਜਾਣ ਵਾਲੀ ਆਰਪੀਜੀ ਦਾ ਅਸਲ ਇਸਤੇਮਾਲ ਸਿੱਧੂ ਮੂਸੇਵਾਲਾ 'ਤੇ ਕੀਤਾ ਜਾਣਾ ਸੀ।



ਇਹ ਆਰਪੀਜੀ ਪ੍ਰਦਾਨ ਕਰਨ ਵਾਲੇ ਲਾਰੈਂਸ ਦੇ ਪਾਕਿਸਤਾਨੀ ਸਾਥੀ ਹਰਵਿੰਦਰ ਸਿੰਘ ਰਿੰਦਾ ਨੇ ਆਖਰੀ ਸਮੇਂ 'ਤੇ ਬਦਲਾਅ ਕਰ ਦਿੱਤਾ।



ਦਰਅਸਲ, ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਸਿੱਧੂ ਉੱਪਰ ਇਹ ਹਮਲਾ ਉਸ ਸਮੇਂ ਕੀਤਾ ਜਾਏ, ਜਦੋਂ ਉਹ ਚੋਣਾਂ ਦੌਰਾਨ ਕਿਸੇ ਜਨਤਕ ਥਾਂ 'ਤੇ ਹੋਵੇ ਜਾਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਿਹਾ ਹੋਵੇ।



ਪਰ ਇਸ ਦੌਰਾਨ ਸਿੱਧੂ ਦੇ ਨਾਲ ਹੋਰ ਲੋਕਾਂ ਨੂੰ ਵੀ ਜਾਨ ਦਾ ਖਤਰਾ ਸੀ। ਜ਼ਿਆਦਾ ਲੋਕਾਂ ਦੀ ਮੌਤ ਦੇ ਡਰ ਕਾਰਨ ਫੈਸਲਾ ਬਦਲਿਆ, ਲਾਰੈਂਸ ਇਸਦੀ ਪੂਰੀ ਤਿਆਰੀ ਵਿੱਚ ਸੀ।



ਪਰ ਫਿਰ ਧਿਆਨ ਆਇਆ ਕਿ ਇਸ ਕਦਮ ਨਾਲ ਕਈ ਹੋਰ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਅਖੀਰ ਵਿੱਚ ਇਹ ਫੈਸਲਾ ਬਦਲ ਦਿੱਤਾ ਗਿਆ।



ਜਿਸ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਚਲਾਉਣ ਦਾ ਵਿਚਾਰ ਬਣਾਇਆ ਗਿਆ। ਜਿਸ ਨੂੰ ਲੰਡਾ ਦੀ ਮਦਦ ਨਾਲ ਅਕਤੂਬਰ 2022 ਵਿੱਚ ਪੂਰਾ ਕੀਤਾ ਗਿਆ।



ਆਰਪੀਜੀ ਨੂੰ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੀ ਮਦਦ ਨਾਲ ਸਰਹੱਦ ਪਾਰ ਭਾਰਤ ਲਿਆਂਦਾ ਗਿਆ ਸੀ। ਇਸ ਪੂਰੇ ਕੰਮ ਲਈ ਸਮੱਗਲਰਾਂ ਦੀ ਮਦਦ ਲਈ ਗਈ ਸੀ।



ਰਿੰਦਾ ਨੇ ਕਥਿਤ ਤੌਰ 'ਤੇ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਭਗੌੜੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਰਿੰਦਾ ਨਾਲ ਮਿਲੀਭੁਗਤ ਕੀਤੀ ਸੀ। ਰਿੰਦਾ ਤੋਂ ਬਾਅਦ ਲੰਡਾ ਦੂਜੇ ਨੰਬਰ ਦਾ ਕਮਾਂਡ ਅਧਿਕਾਰੀ ਵੀ ਸੀ।