Rubina Dilaik Pregnancy: ਟੀਵੀ ਦੀ ਸਭ ਤੋਂ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਇਨ੍ਹੀਂ ਦਿਨੀਂ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਸ਼ੋਅ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦੱਸ ਦੇਈਏ ਕਿ ਟੀਵੀ ਦੀ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਅਤੇ ਅਭਿਨਵ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਲੰਬੇ ਸਮੇਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਰੁਬੀਨਾ ਪ੍ਰੈਗਨੈਂਟ ਹੈ, ਪ੍ਰਸ਼ੰਸਕਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕਮੈਂਟਸ ਉੱਪਰ ਰੁਬੀਨਾ ਨੇ ਹੁਣ ਚੁੱਪੀ ਤੋੜ ਦਿੱਤੀ ਹੈ। ਦਰਅਸਲ, ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਇਕੱਠੇ ਦੁਨੀਆ ਦੀ ਪੜਚੋਲ ਕਰਾਂਗੇ ਜਦੋਂ ਤੋਂ ਅਸੀਂ ਡੇਟਿੰਗ ਸ਼ੁਰੂ ਕੀਤੀ, ਵਿਆਹ ਅਤੇ ਹੁਣ ❤️ ਇੱਕ ਪਰਿਵਾਰ ਦੇ ਰੂਪ ਵਿੱਚ ਕਰਾਂਗੇ 🧿❤️ ਲਿਟਲ ਯਾਤਰੀ ਦਾ ਸਵਾਗਤ ਕਰਦੇ ਹੋਏ ਜਲਦੀ ਹੀ! ਕਾਬਿਲੇਗੌਰ ਹੈ ਕਿ ਰੁਬੀਨਾ ਨੇ ਆਪਣੇ ਵਲੌਗ 'ਤੇ ਅਮਰੀਕਾ ਦੀ ਆਪਣੀ ਸਿੰਗਲ ਯਾਤਰਾ ਦਾ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿੱਚ ਅਭਿਨੇਤਰੀ ਨੇ ਸ਼ੁਰੂ ਤੋਂ ਆਪਣੇ ਸਫ਼ਰ ਦੀ ਝਲਕ ਦਿਖਾਈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਰੁਬੀਨਾ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਨਵੀਨਤਮ ਵਲੌਗ ਵਿੱਚ ਰੁਬੀਨਾ ਦਿਲੈਕ ਦਾ ਬੇਬੀ ਬੰਪ ਪ੍ਰਸ਼ੰਸਕਾਂ ਨੇ ਨੋਟਿਸ ਕੀਤਾ। ਵਲੌਗ ਦੀ ਸ਼ੁਰੂਆਤ ਅਦਾਕਾਰਾ ਦੇ ਸਟੋਰ 'ਚ ਜਾਣ ਨਾਲ ਹੋਈ। ਜਿਵੇਂ ਹੀ ਵੀਡੀਓ ਅੱਗੇ ਵਧਦਾ ਹੈ, ਪ੍ਰਸ਼ੰਸਕ ਰੁਬੀਨਾ ਨੂੰ ਦੁਕਾਨ ਤੋਂ ਬਾਹਰ ਆਉਂਦੇ ਹੋਏ ਦੇਖਦੇ ਹਨ ਅਤੇ ਜਾਣ ਤੋਂ ਪਹਿਲਾਂ, ਉਹ ਕੁਝ ਲੋਕਾਂ ਨਾਲ ਗੱਲ ਕਰਦੀ ਹੈ। ਇਸ ਸਮੇਂ ਪ੍ਰਸ਼ੰਸਕ ਅਦਾਕਾਰਾ ਦਾ ਬੇਬੀ ਬੰਪ ਦੇਖਣ ਵਿੱਚ ਕਾਮਯਾਬ ਰਹੇ। ਰੁਬੀਨਾ ਦੇ ਬੇਬੀ ਬੰਪ ਨੂੰ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਅਦਾਕਾਰਾ ਨੂੰ ਵਧਾਈ ਦਿੱਤੀ।