ਬਾਲੀਵੁੱਡ ਦੇ ਮਸ਼ਹੂਰ ਬ੍ਰੇਕਅਪਸ 'ਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦਾ ਨਾਂ ਜ਼ਰੂਰ ਆਉਂਦਾ ਹੈ।



ਫਿਲਮ 'ਹਮ ਦਿਲ ਦੇ ਚੁਕੇ ਸਨਮ' ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਲੋਕਾਂ ਦੇ ਦਿਲਾਂ ‘ਚ ਅਜਿਹੀ ਜਗ੍ਹਾ ਬਣਾਈ ਕਿ ਐਸ਼ਵਰਿਆ ਰਾਤੋ ਰਾਤ ਸਟਾਰ ਬਣ ਗਈ।



ਹਮ ਦਿਲ ਦੇ ਚੁਕੇ ਸਨਮ ਫ਼ਿਲਮ ਨਾਲ ਐਸ਼ ਦੇ ਕਰੀਅਰ ਨੇ ਖ਼ਾਸ ਮੋੜ ਤਾਂ ਲਿਆ ਹੀ ਸੀ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਇਸ ਫ਼ਿਲਮ ਨਾਲ ਵੱਡਾ ਬਦਲਾਅ ਆਇਆ।



ਇਸ ਫ਼ਿਲਮ ਦੇ ਸੈੱਟ ‘ਤੇ ਐਸ਼ਵਰਿਆ ਤੇ ਸਲਮਾਨ ਦਾ ਪਿਆ ਪਰਵਾਨ ਚੜ੍ਹਿਆ। ਦੋਵਾਂ ਦੇ ਮੀਡੀਆ ਤੇ ਫ਼ਿਲਮ ਇੰਡਸਟਰੀ ‘ਚ ਖ਼ੂਬ ਚਰਚੇ ਹੋਣ ਲੱਗੇ।



ਹਰ ਕਿਸੇ ਦੀ ਜ਼ੁਬਾਨ ‘ਤੇ ਬੱਸ ਇਨ੍ਹਾਂ ਦੋਵਾਂ ਦੇ ਪਿਆਰ ਦੀ ਕਹਾਣੀ ਸੀ। ਸਲਮਾਨ ਤੇ ਐਸ਼ਵਰਿਆ ਦਾ ਪਿਆਰ 90 ਦੇ ਦਹਾਕਿਆਂ ਦਾ ਸਭ ਤੋਂ ਮਸ਼ਹੂਰ ਕਿੱਸਾ ਸੀ।



ਲੋਕ ਇਹੀ ਕਹਿੰਦੇ ਸਨ ਕਿ ਇਹ ਜੋੜਾ ਬਹੁਤ ਹੀ ਜਲਦ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ।



ਇਨ੍ਹਾਂ ਦੋਵਾਂ ਦਾ ਪਿਆਰ ਵਿਆਹ ਦੇ ਰਿਸ਼ਤੇ ਤੱਕ ਨਹੀਂ ਪਹੁੰਚ ਸਕਿਆ। 3 ਸਾਲਾਂ ਵਿੱਚ ਹੀ ਦੋਵਾਂ ਦਾ ਰਿਸ਼ਤਾ ਖ਼ਤਮ ਹੋ ਗਿਆ।



ਸਲਮਾਨ ਐਸ਼ਵਰਿਆ ਨੂੰ ਲੈ ਕੇ ਬਹੁਤ ਜਨੂੰਨੀ ਹੋ ਗਏ ਸੀ। ਉਨ੍ਹਾਂ ਦਾ ਪਿਆਰ ਤਾਂ ਐਸ਼ ਲਈ ਜਨੂੰਨ ਦੀ ਹੱਦ ਤੋਂ ਵੀ ਬਹੁਤ ਅੱਗੇ ਲੰਘ ਚੁੱਕਿਆ ਸੀ। ਸਲਮਾਨ ਦੇ ਇਸ ਜਨੂੰਨ ਦੀ ਵਜ੍ਹਾ ਕਰਕੇ ਐਸ਼ ਦਾ ਦਮ ਘੁਟਣ ਲੱਗ ਪਿਆ ਸੀ



ਐਸ਼ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਸਲਮਾਨ ਅਕਸਰ ਐਸ਼ਵਰਿਆ ਨਾਲ ਉੱਚੀ ਅਵਾਜ਼ ਵਿੱਚ ਗੱਲ ਕਰਦੇ, ਉਨ੍ਹਾਂ ਨਾਲ ਕੁੱਟਮਾਰ ਕਰਦੇ, ਉਨ੍ਹਾਂ ਨੂੰ ਸ਼ਰਾਬ ਪੀ ਕੇ ਗਾਲਾਂ ਕੱਢਦੇ, ਇੱਥੋਂ ਤੱਕ ਕਿ ਇੱਕ ਵਾਰ ਤਾਂ ਸਲਮਾਨ ਐਸ਼ ਦੀ ਬਿਲਡਿੰਗ ‘ਚ ਜਾ ਕੇ ਖ਼ੂਬ ਤਮਾਸ਼ਾ ਕਰਕੇ ਆਏ।



ਸਲਮਾਨ ਦੇ ਬੁਰੇ ਵਤੀਰੇ ਕਰਕੇ ਐਸ਼ ਨੂੰ 2 ਫ਼ਿਲਮਾਂ ਵੀ ਗਵਾਉੇਣੀਆਂ ਪਈਆਂ ਸੀ। ਕਿਹਾ ਜਾਂਦਾ ਹੈ ਕਿ ਸਲਮਾਨ ਐਸ਼ਵਰਿਆ ‘ਤੇ ਆਪਣੀ ਮਰਜ਼ੀ ਚਲਾਉਣ ਦੀ ਕੋਸ਼ਿਸ਼ ਕਰਦੇ ਸੀ।