ਸਲਮਾਨ ਖਾਨ ਪਿਛਲੇ 3 ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਹ ਫਿਲਮਾਂ ਦੀ ਦੁਨੀਆ 'ਚ ਬਹੁਤ ਘੱਟ ਫੀਸ ਲੈ ਕੇ ਆਏ ਸੀ, ਪਰ ਅੱਜ ਉਹ ਅਰਬਾਂ ਦੀ ਜਾਇਦਾਦ 'ਤੇ ਰਾਜ ਕਰਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1988 'ਚ ਫਿਲਮ 'ਬੀਵੀ ਹੋ ਤੋ ਐਸੀ' ਨਾਲ ਕੀਤੀ ਸੀ। ਇਸ 'ਚ ਉਹ ਸਹਾਇਕ ਭੂਮਿਕਾ 'ਚ ਨਜ਼ਰ ਆਏ ਸੀ। ਸਲਮਾਨ ਖਾਨ ਨੂੰ ਇਸ 'ਚ ਕੰਮ ਕਰਨ ਲਈ ਸਿਰਫ 11,000 ਰੁਪਏ ਫੀਸ ਮਿਲੀ। ਹੁਣ ਉਹ ਇੱਕ ਫਿਲਮ ਵਿੱਚ ਕੰਮ ਕਰਨ ਦੇ ਕਰੋੜਾਂ ਰੁਪਏ ਵਸੂਲਦੇ ਹਨ। ਸਲਮਾਨ ਖਾਨ 'ਬਿੱਗ ਬੌਸ' ਦੇ ਇੱਕ ਐਪੀਸੋਡ ਲਈ 12 ਕਰੋੜ ਰੁਪਏ ਲੈਂਦੇ ਹਨ। ਉਹ ਬਾਲੀਵੁੱਡ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਸਾਲ 2023 'ਚ ਰਿਲੀਜ਼ ਹੋਈ ਫਿਲਮ 'ਟਾਈਗਰ 3' ਲਈ ਮੇਕਰਸ ਤੋਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਫੀਸ ਲਈ ਸੀ। ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਇਕ ਪੋਸਟ ਤੋਂ 50 ਲੱਖ ਰੁਪਏ ਕਮਾ ਲੈਂਦੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 2850 ਕਰੋੜ ਰੁਪਏ ਹੈ ਅਤੇ ਸਾਲਾਨਾ ਆਮਦਨ 200 ਕਰੋੜ ਰੁਪਏ ਹੈ। ਮੁੰਬਈ 'ਚ ਸਲਮਾਨ ਖਾਨ ਦਾ ਗਲੈਕਸੀ ਅਪਾਰਟਮੈਂਟ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਸ਼ਾਨਦਾਰ ਅਤੇ ਲਗਜ਼ਰੀ ਅਪਾਰਟਮੈਂਟ ਦੀ ਕੀਮਤ 114 ਕਰੋੜ ਰੁਪਏ ਹੈ। ਸਲਮਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਕੀਮਤ 94 ਕਰੋੜ ਰੁਪਏ ਹੈ। ਸਲਮਾਨ ਖਾਨ ਦੀ ਚਿੰਬਈ ਰੋਡ 'ਤੇ ਇਕ ਜਾਇਦਾਦ ਹੈ, ਜਿਸ ਦੀ ਕੀਮਤ 17 ਕਰੋੜ ਰੁਪਏ ਹੈ। ਗੋਰਾਈ ਬੀਚ 'ਤੇ ਉਨ੍ਹਾਂ ਦਾ ਘਰ ਹੈ, ਜਿਸ ਦੀ ਕੀਮਤ 35 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਦੀਆਂ ਮੁੰਬਈ ਅਤੇ ਦੁਬਈ 'ਚ ਤਿੰਨ ਜਾਇਦਾਦਾਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ। ਸਲਮਾਨ ਖਾਨ ਪ੍ਰੋਡਕਸ਼ਨ ਹਾਊਸ 'ਸਲਮਾਨ ਖਾਨ ਫਿਲਮਸ' ਦੇ ਮਾਲਕ ਹਨ। ਉਸ ਦੀ 'ਦ ਬੀਇੰਗ ਹਿਊਮਨ ਫਾਊਂਡੇਸ਼ਨ' ਨਾਂ ਦੀ ਚੈਰਿਟੀ ਹੈ। SK-27 ਨਾਮ ਦੀ ਇੱਕ ਜਿਮ ਫਰੈਂਚਾਇਜ਼ੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਬੀਇੰਗ ਹਿਊਮਨ ਕਲੋਥਿੰਗ ਬੈਂਡ ਦੇ ਮਾਲਕ ਹਨ।