ਇਹ ਤਸਵੀਰ ਉਨ੍ਹਾਂ ਦੀ ਪਹਿਲੀ ਫਿਲਮ 'ਬੀਵੀ ਹੋ ਤੋ ਐਸੀ' (1988) ਤੋਂ ਲਈ ਗਈ ਹੈ। ਉਸ ਸਮੇਂ ਸਲਮਾਨ ਸਿਰਫ 23 ਸਾਲਾਂ ਦੇ ਸੀ।



ਸਲਮਾਨ ਖਾਨ ਤਕਰੀਬਨ 3 ਦਹਾਕਿਆਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ 1988 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।



ਸਲਮਾਨ 90 ਦੇ ਦਹਾਕਿਆਂ ਦੇ ਸੁਪਰਸਟਾਰ ਸਨ। ਉਸ ਸਮੇਂ ਸ਼ਾਹਰੁਖ ਖਾਨ ਦੀ ਐਂਟਰੀ ਬਾਲੀਵੁੱਡ 'ਚ ਨਹੀਂ ਹੋਈ ਸੀ। ਪਰ ਆਮਿਰ ਖਾਨ ਇੰਡਸਟਰੀ 'ਚ ਐਕਟਿਵ ਸਨ। ਦੋਵਾਂ ਵਿਚਾਲੇ ਸਖਤ ਟੱਕਰ ਸੀ।



ਸਲਮਾਨ ਖਾਨ 90 ਦੇ ਦਹਾਕਿਆਂ ਦੇ ਸਭ ਤੋਂ ਖੂਬਸੂਰਤ ਹੀਰੋ ਮੰਨੇ ਗਏ ਹਨ। ਉਨ੍ਹਾਂ ਨੂੰ ਆਪਣੇ ਖੂਬਸੂਰਤ ਚਿਹਰੇ ਕਈ ਖਿਤਾਬ ਵੀ ਮਿਲੇ ਸੀ।



ਸਲਮਾਨ ਖਾਨ ਦਾ ਅਸਲੀ ਨਾਮ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਸਲਮਾਨ ਦਾ ਇਹ ਨਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਦਾਦਾ ਅਬਦੁਲ ਰਾਸ਼ਿਦ ਖਾਨ ਦੇ ਨਾਂ ਨਾਲ ਬਣਿਆ ਹੈ।



ਖਬਰਾਂ ਮੁਤਾਬਕ ਸਲਮਾਨ ਖਾਨ ਨੇ ਸਿਰਫ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਸੱਲੂ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ।



ਸਲਮਾਨ ਖਾਨ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ। ਉਸਨੇ ਕਾਲਜ ਛੱਡ ਕੇ ਅਦਾਕਾਰੀ ਦੀ ਦੁਨੀਆ ਵਿੱਚ ਆਉਣ ਦਾ ਮਨ ਬਣਾ ਲਿਆ ਸੀ।



ਸਲਮਾਨ ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਸਹਾਇਕ ਨਿਰਦੇਸ਼ਕ ਫਿਲਮ 'ਫਲਕ' (1988) ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਨਹੀਂ ਕਰ ਸਕੀ।




ਦੇਖਿਆ ਜਾਵੇ ਤਾਂ 30 ਸਾਲਾਂ 'ਚ ਸਲਮਾਨ ਖਾਨ ਦਾ ਲੁੱਕ ਕਾਫੀ ਬਦਲ ਗਿਆ ਹੈ।


ਉਨ੍ਹਾਂ ਨੇ 34 ਸਾਲਾਂ ਦੇ ਆਪਣੇ ਕਰੀਅਰ 'ਚ ਬਾਲੀਵੁੱਡ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮ ਦਿੱਤੀ ਹੈ।