ਸੰਜੇ ਦੱਤ ਸੁਨੀਲ ਦੱਤ ਅਤੇ ਨਰਗਿਸ ਦੇ ਬੇਟੇ ਹਨ ਜਿਨ੍ਹਾਂ ਦਾ ਜਨਮ 29 ਜੁਲਾਈ 1959 ਨੂੰ ਹੋਇਆ ਸੀ, 1981 'ਚ ਫਿਲਮ 'ਰੌਕੀ' ਤੋਂ ਸੰਜੇ ਨੂੰ ਬਤੌਰ ਹੀਰੋ ਕਾਸਟ ਕੀਤਾ ਗਿਆ ਸੀ
80 ਦੇ ਦਹਾਕੇ 'ਚ ਪਿਤਾ ਸੁਨੀਲ ਦੇ ਕਹਿਣ 'ਤੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਕਾਲਜ ਵਿੱਚ ਵੀ ਸੰਜੇ ਗਲਤ ਸੰਗਤ ਵਿੱਚ ਪੈ ਗਿਆ ਅਤੇ ਨਸ਼ੇ ਦਾ ਆਦੀ ਹੋ ਗਿਆ
ਪਹਿਲਾਂ ਤਾਂ ਮਾਂ ਨਰਗਿਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਪਰ ਜਦੋਂ ਸੰਜੇ ਨੇ ਖੁਦ ਨੂੰ ਕਮਰੇ 'ਚ ਬੰਦ ਰੱਖਣਾ ਸ਼ੁਰੂ ਕੀਤਾ ਤਾਂ ਮਾਂ ਨੂੰ ਸ਼ੱਕ ਹੋਇਆ
ਉਹ 1980 ਦੇ ਦਹਾਕੇ 'ਚ ਨਸ਼ੇ ਦੇ ਆਦੀ ਹੋਣ ਕਾਰਨ ਸੁਰਖੀਆਂ 'ਚ ਸੀ, ਉਸ ਤੋਂ ਬਾਅਦ 1993 ਦੇ ਮੁੰਬਈ ਧਮਾਕਿਆਂ 'ਚ ਉਸ ਦਾ ਨਾਂ ਅੰਡਰਵਰਲਡ ਨਾਲ ਜੁੜ ਗਿਆ
ਇਸ ਮਾਮਲੇ 'ਚ ਚਰਚਾ 'ਚ ਆਉਣ ਤੋਂ ਬਾਅਦ ਵੀ ਸੰਜੇ ਦੱਤ ਦਾ ਕਰੀਅਰ ਸਿਖਰਾਂ 'ਤੇ ਸੀ ਤਾਂ 1993 'ਚ ਰਿਲੀਜ਼ ਹੋਈ ਫਿਲਮ 'ਖਲਨਾਇਕ'
'ਖਲਨਾਇਕ' 1993 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਤੇ 90 ਦੇ ਦਹਾਕੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਸਾਬਤ ਹੋਈ
ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਸੀ, ਜਿਸ ਦੀ ਕੈਂਸਰ ਨਾਲ ਮੌਤ ਹੋਈ। ਇਨ੍ਹਾਂ ਦੋਵਾਂ ਦੀ ਬੇਟੀ ਹੈ ਤ੍ਰਿਸ਼ਾਲਾ ਦੱਤ
ਪਤਨੀ ਦੀ ਮੌਤ ਤੋਂ ਬਾਅਦ ਸੰਜੇ ਨੇ ਦੂਜਾ ਵਿਆਹ ਮਾਨਿਅਤਾ ਦੱਤ ਨਾਲ ਕੀਤਾ
ਸੰਜੇ ਤੇ ਮਾਨਿਅਤਾ ਦੇ ਦੋ ਜੁੜਵਾਂ ਬੱਚੇ ਹਨ, ਜੋ ਕਿ ਬਹੁਤ ਹੀ ਪਿਆਰੇ ਹਨ। ਇਹ ਦੋਵੇਂ ਬੱਚੇ ਆਪਣੀ ਕਿਊਟਨੈੱਸ ਕਰਕੇ ਲਾਈਮਲਾਈਟ `ਚ ਰਹਿੰਦੇ ਹਨ
ਸੰਜੇ ਦੱਤ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ, ਇਸੇ ਲਈ ਬਾਲੀਵੁੱਡ `ਚ ਉਨ੍ਹਾਂ ਨੂੰ ਫ਼ੈਮਿਲੀ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ