ABP Sanjha


ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਆਪਣੇ ਕਰੀਅਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਲਈ ਵੀ ਜਾਣੇ ਜਾਂਦੇ ਹਨ।


ABP Sanjha


ਇਸ ਦੌਰਾਨ 11 ਫਰਵਰੀ ਯਾਨੀ ਅੱਜ ਸੰਜੇ ਦੱਤ ਆਪਣੇ ਵਿਆਹ ਦੀ 15ਵੀਂ ਵਰ੍ਹੇਗੰਢ ਮਨਾ ਰਹੇ ਹਨ।


ABP Sanjha


ਇਸ ਖਾਸ ਮੌਕੇ 'ਤੇ ਸੰਜੂ ਬਾਬਾ ਨੇ ਆਪਣੀ ਪਤਨੀ ਅਤੇ ਪ੍ਰੇਮਿਕਾ ਮਾਨਯਤਾ ਦੱਤ ਨੂੰ ਰੋਮਾਂਟਿਕ ਤਰੀਕੇ ਨਾਲ ਵਿਆਹ ਦੀ ਵਰ੍ਹੇਗੰਢ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ।


ABP Sanjha


ਵਿਆਹ ਦੀ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਸੰਜੇ ਦੱਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ।


ABP Sanjha


ਅਸਲ 'ਚ ਸੰਜੇ ਦੱਤ ਦਾ ਇਹ ਵੀਡੀਓ ਇਕ ਰੋਮਾਂਟਿਕ ਮੋਸ਼ਨ ਵੀਡੀਓ ਹੈ, ਜਿਸ 'ਚ ਸੰਜੇ ਦੀ ਸੁਪਰਹਿੱਟ ਫਿਲਮ 'ਵਾਸਤਵ' ਦਾ ਲਵ ਗੀਤ 'ਮੇਰੀ ਦੁਨੀਆ' ਚਲਦਾ ਨਜ਼ਰ ਆਵੇਗਾ।


ABP Sanjha


ਇਸ ਤੋਂ ਇਲਾਵਾ ਸੰਜੇ ਦੱਤ ਅਤੇ ਮਾਨਯਤਾ ਦੱਤ ਦੀਆਂ ਇਕ ਤੋਂ ਵਧ ਕੇ ਇਕ ਫੋਟੋਆਂ ਵੀ ਨਜ਼ਰ ਆ ਰਹੀਆਂ ਹਨ।


ABP Sanjha


ਸੰਜੇ ਦੱਤ ਨੇ ਇਸ ਪਿਆਰ ਭਰੀ ਵੀਡੀਓ 'ਤੇ ਕੈਪਸ਼ਨ 'ਚ ਲਿਖਿਆ- 'ਮਾ, ਇਸ ਖਾਸ ਦਿਨ 'ਤੇ, ਮੈਂ ਉਸ ਪਿਆਰ ਅਤੇ ਖੁਸ਼ੀ ਦਾ ਜਸ਼ਨ ਮਨਾਉਣ ਲਈ ਕੁਝ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਹਰ ਰੋਜ਼ ਮੇਰੀ ਜ਼ਿੰਦਗੀ ਵਿੱਚ ਲਿਆਉਂਦੇ ਹੋ


ABP Sanjha


ਸੁਪਰਸਟਾਰ ਰਣਬੀਰ ਕਪੂਰ ਦੀ ਫਿਲਮ 'ਸੰਜੂ' 'ਚ ਇਹ ਸਾਫ ਤੌਰ 'ਤੇ ਦਿਖਾਇਆ ਗਿਆ ਹੈ ਕਿ ਮਾਨਯਤਾ ਦੱਤ ਨੇ ਸੰਜੇ ਦੱਤ ਦੇ ਔਖੇ ਦਿਨਾਂ 'ਚ ਸਾਥੀ ਦੇ ਰੂਪ 'ਚ ਕਿਸ ਤਰ੍ਹਾਂ ਉਨ੍ਹਾਂ ਦਾ ਸਾਥ ਦਿੱਤਾ।


ABP Sanjha


ਹਾਲ ਹੀ 'ਚ ਸੰਜੇ ਦੱਤ ਦੇ ਕੈਂਸਰ ਦੇ ਦੌਰ 'ਚ ਵੀ ਮਾਨਤਾ ਨੇ ਸੰਜੂ ਦਾ ਖੂਬ ਸਾਥ ਦਿੱਤਾ ਹੈ।


ABP Sanjha


ਦੱਸਣਯੋਗ ਹੈ ਕਿ ਵਿਆਹ ਦੇ 15 ਸਾਲ ਬਾਅਦ ਸੰਜੇ ਦੱਤ ਅਤੇ ਮਾਨਯਤਾ ਦੱਤ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ।