ਸਾਰਾ ਅਲੀ ਖਾਨ ਨੇ ਆਪਣੇ ਹਾਲ ਹੀ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਸਾਰਾ ਆਪਣੀ ਦਾਦੀ ਸ਼ਰਮੀਲਾ ਟੈਗੋਰ ਨਾਲ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਆਪਣੀ ਕੁਝ ਤਸਵੀਰਾਂ 'ਚ ਸਾਰਾ ਅਲੀ ਖਾਨ ਇਕੱਲੀ ਵੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤਸਵੀਰਾਂ 'ਚ ਸਾਰਾ ਅਲੀ ਖਾਨ ਆਲ ਬਲੈਕ ਲੁੱਕ 'ਚ ਨਜ਼ਰ ਆ ਰਹੀ ਹੈ ਉਨ੍ਹਾਂ ਦੀ ਬੌਸ ਲੇਡੀ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇੱਕ ਪਾਸੇ ਸਾਰਾ ਅਲੀ ਖਾਨ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ ਉਥੇ ਹੀ ਉਨ੍ਹਾਂ ਦੀ ਦਾਦੀ ਸ਼ਰਮੀਲਾ ਟੈਗੋਰ ਕਾਲੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ ਸਾਰਾ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ ਤੇ ਬਲੈਕ ਹੀਲਸ ਨਾਲ ਐਕਸੈਸਰਾਈਜ਼ ਕੀਤਾ ਹੈ ਸਾਰਾ ਸਮੋਕੀ ਮੇਕਅੱਪ ਤੇ ਓਪਨ ਲਾਈਟ ਕਰਲੀ ਹੇਅਰਸਟਾਈਲ 'ਚ ਬਹੁਤ ਪਿਆਰੀ ਲੱਗ ਰਹੀ ਸੀ ਦਾਦੀ-ਪੋਤੀ ਦੀ ਜੋੜੀ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ