ਸਾਰਾ ਅਲੀ ਖਾਨ ਸਾਰਾ ਫਿਲਮਾਂ 'ਚ ਆਪਣੀ ਅਦਾਕਾਰੀ ਤੇ ਸ਼ੈਲੀ ਲਈ ਪ੍ਰਸ਼ੰਸਾ ਹਾਸਲ ਕਰਦੀ ਹੈ ਸ਼ਨੀਵਾਰ ਨੂੰ ਉਹ ਸੰਜੇ ਲੀਲਾ ਭੰਸਾਲੀ ਦੀ ਭਤੀਜੀ ਦੇ ਵਿਆਹ ਦੇ ਰਿਸੈਪਸ਼ਨ 'ਚ ਸ਼ਾਮਲ ਹੋਈ ਅਦਾਕਾਰਾ ਸਾਰਾ ਅਲੀ ਖਾਨ ਨੇ ਇਸ ਮੌਕੇ 'ਤੇ ਬਲੂ ਕਲਰ ਦਾ ਸੂਟ ਪਾਇਆ ਸੀ ਉਸ ਨੇ ਘਰ 'ਚ ਖਿੱਚੀਆਂ ਤਸਵੀਰਾਂ ਸ਼ੇਅਰ ਕੀਤੀਆਂ ਬੈਕਗ੍ਰਾਊਂਡ 'ਚ ਉਸ ਦੀ ਮਾਂ ਤੇ ਭਰਾ ਦੇ ਫੋਟੋ ਫਰੇਮ ਹਨ ਸਾਰਾ ਦੀ ਇਸ ਡਰੈੱਸ ਨੂੰ ਅਬੂ ਜਾਨੀ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਡਰੈੱਸ 2020 ਦੀ ਦੀਵਾਲੀ ਦੌਰਾਨ ਪਹਿਨਿਆ ਸੀ ਸਾਰਾ ਅਲੀ ਖਾਨ ਸੋਫੇ 'ਤੇ ਨਾਜ਼ੁਕ ਢੰਗ ਨਾਲ ਬੈਠ ਕੇ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਰਹੀ ਹੈ ਦੇਸੀ ਲੁੱਕ 'ਚ ਫੈਨਜ਼ ਸਾਰਾ ਅਲੀ ਖਾਨ ਦੇ ਅੰਦਾਜ਼ ਦੀ ਕਾਫੀ ਤਾਰੀਫ ਕਰ ਰਹੇ ਹਨ ਸਾਰਾ ਦੀਆਂ ਫੋਟੋਆਂ 'ਤੇ ਉਸਦੀ ਬੂਆ ਸਬਾ ਪਟੌਦੀ ਨੇ ਦਿਲ ਦਾ ਇਮੋਜੀ ਬਣਾ ਕੇ ਪਿਆਰ ਦਾ ਪ੍ਰਦਰਸ਼ਨ ਕੀਤਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ 'ਏ ਵਤਨ ਮੇਰੇ ਵਤਨ' 'ਚ ਨਜ਼ਰ ਆਵੇਗੀ