ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਟੀਵੀ ਇੰਡਸਟਰੀ ਤੋਂ ਪੰਜਾਬੀ ਫਿਲਮਾਂ 'ਚ ਆਈ ਸੀ।



ਸਰਗੁਣ ਮਹਿਤਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ।



ਸਰਗੁਣ ਮਹਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆਂ 'ਤੇ ਛਾਈ ਹੋਈ ਹੈ। ਉਸ ਨੇ ਸਰਦਾਰਸ ਟੇਕ ਨਾਮ ਦੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ।



ਜਿਸ ਵਿੱਚ ਉਸ ਨੇ ਆਪਣੇ ਵਿਆਹ ਦਾ ਇੱਕ ਮਜ਼ਾਕੀਆ ਕਿੱਸਾ ਸਾਂਝਾ ਕੀਤਾ ਸੀ।



ਸਰਗੁਣ ਨੇ ਕਿਹਾ ਸੀ, 'ਮੈਂ ਆਪਣੇ ਵਿਆਹ ਵਾਲੇ ਦਿਨ ਸਵੇਰੇ 5 ਵਜੇ ਤੱਕ ਸ਼ੂਟਿੰਗ ਕਰ ਰਹੀ ਸੀ।



ਮੇਰੇ ਘਰ ਸਵੇਰੇ ਪਾਠ ਰੱਖਿਆ ਹੋਇਆ ਸੀ। ਮੈਂ ਫਲਾਈਟ 'ਚ ਹੀ ਆਪਣਾ ਮੇਕਅੱਪ ਕੀਤਾ।



ਮੈਂ ਦੁਲਹਨ ਹਾਂ ਤੇ ਫਲਾਈਟ ;ਚ ਮੇਕਅੱਪ ਕੀਤਾ, ਉੱਧਰੋਂ ਮੇਰੇ ਮੰਮੀ ਕਹਿਣ ਕਿ ਛੇਤੀ ਕਰਲਾ, ਤੇਰਾ ਵਿਆਹ ਆ।



ਮੈਨੂੰ ਬਿਲਕੁਲ ਵੀ ਯਾਦ ਨਹੀਂ ਸੀ ਕਿ ਮੇਰਾ ਵਿਆਹ ਹੈ। ਮੇਰੇ ਦਿਮਾਗ਼ 'ਚ ਇਹ ਸੀ ਕਿ ਕੋਈ ਬਰਥਡੇ ਪਾਰਟੀ ਹੈ। ਇਸ ਤਰ੍ਹਾਂ ਮੈਂ ਨੱਚਦੇ ਟੱਪਦੇ ਵਿਆਹ ਕਰਵਾਇਆ ਸੀ।



ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਦਾ ਵਿਆਹ ਰਵੀ ਦੂਬੇ ਨਾਲ ਹੋਇਆ ਹੈ। ਰਵੀ ਦੂਬੇ ਟੀਵੀ ਤੇ ਫਿਲਮਾਂ ਦੀ ਦੁਨੀਆ ਦਾ ਜਾਣਿਆ ਮਾਣਿਆ ਸਟਾਰ ਹੈ।



ਸਰਗੁਣ ਤੇ ਰਵੀ ਦਾ ਵਿਆਹ 2013 'ਚ ਹੋਇਆ ਸੀ। ਦੋਵਾਂ ਨੇ 4 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 2013 'ਚ ਵਿਆਹ ਕਰਵਾਇਆ ਸੀ।