ਸਦੀਆਂ ਤੋਂ ਨਾਰੀਅਲ ਤੇਲ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਤੇਲ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤੋਂ 'ਚ ਲਿਆਂਦਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ: ਇਹ ਮੇਕਅੱਪ ਨੂੰ ਹਟਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। ਥੋੜ੍ਹਾਂ ਜਿਹਾ ਨਾਰੀਅਲ ਤੇਲ ਆਪਣੇ ਚਿਹਰੇ 'ਤੇ ਲਗਾਓ ਅਤੇ ਇਸਨੂੰ ਕਾਟਨ ਪੈਡ ਨਾਲ ਸਾਫ ਕਰ ਦਿਓ। ਨਾਰੀਅਲ ਤੇਲ ਦੇ ਐਂਟੀ ਫੰਗਲ ਅਤੇ ਐਂਟੀ ਬੈਰਟੀਰੀਅਲ ਗੁਣ ਤੁਹਾਡੇ ਮੂੰਹ ਤੋਂ ਕੀਟਾਣੂਆਂ ਨੂੰ ਸਾਫ ਕਰਦੇ ਹਨ। ਇਕ ਛੋਟਾ ਚਮਚ ਨਾਰੀਅਲ ਤੇਲ ਨਾਲ ਕੁਝ ਮਿੰਟ ਤੱਕ ਗਰਾਰੇ ਕਰੋ। ਇਹ ਸਟ੍ਰੈਚ ਮਾਰਕਸ ਨੂੰ ਹਟਾਉਣ 'ਚ ਮਦਦਗਾਰ ਹੈ। ਇਸ ਦੀ ਵਰਤੋਂ ਡਾਰਕ ਸਪਾਰਟ ਅਤੇ ਫਿਨਸੀਆਂ ਨੂੰ ਰੋਕਣ ਲਈ ਵੀ ਕੀਤੀ ਜਾ ਸਕਦੀ ਹੈ। ਨਾਰੀਅਲ ਦੇ ਤੇਲ ਦੀ ਵਰਤੋਂ ਦੰਦਾਂ ਨੂੰ ਸਫੈਦ ਬਣਾਉਣ ਵਾਲੇ ਟੁਥਪੇਸਲਟ ਵਜੋਂ ਵੀ ਕੀਤੀ ਜਾ ਸਕਦੀ ਹੈ। ਇਸ ਤੇਲ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਅਤੇ ਇਸ ਮਿਸ਼ਰਨ ਨੂੰ ਦੰਦਾਂ 'ਤੇ ਰੰਗੜੋ।