ਅੱਜ ਕੱਲ੍ਹ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਛੋਟੀ ਉਮਰ ਵਿੱਚ ਵੀ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਅਨਿਯਮਿਤ ਜੀਵਨ ਸ਼ੈਲੀ ਅਤੇ ਗਲਤ ਆਦਤਾਂ ਹਨ। ਸਿਗਰਟਨੋਸ਼ੀ ਵੀ ਇਸ ਦਾ ਇੱਕ ਕਾਰਨ ਹੈ।