Social Media Influencer Priya Singh: ਅੱਜ ਕੱਲ੍ਹ ਕਈ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਨੇ ਆਮ ਇਨਸਾਨ ਨੂੰ ਦੁਨੀਆ ਭਰ ਵਿੱਚ ਸੁਪਰਸਟਾਰ ਬਣਾ ਦਿੱਤਾ ਹੈ।



ਦੱਸ ਦੇਈਏ ਕਿ ਪ੍ਰਿਆ ਦੇ ਇੰਸਟਾਗ੍ਰਾਮ ਉੱਪਰ 1.1 ਮਿਲੀਅਨ ਫਾਲੋਅਰਜ਼ ਹਨ। ਇਸ ਵਿਚਾਲੇ ਇਸ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।



ਦਰਅਸਲ, ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਉਸ ਦੇ ਬੁਆਏਫ੍ਰੈਂਡ ਨੇ ਹੀ ਗੱਡੀ ਚਾੜ੍ਹ ਦਿੱਤੀ। ਜਿਸ ਤੋਂ ਉਸਨੇ ਬੜ੍ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਆਖਿਰ ਮਾਮਲਾ ਕੀ ਹੈ ਆਓ ਜਾਣੋ...



ਦੱਸ ਦੇਈਏ ਕਿ ਅਸ਼ਵਜੀਤ ਗਾਇਕਵਾੜ ਨਾਂ ਦੇ ਵਿਅਕਤੀ 'ਤੇ ਆਪਣੀ ਹੀ ਪ੍ਰੇਮਿਕਾ ਪ੍ਰਿਆ ਸਿੰਘ ਨੂੰ ਕਾਰ ਨਾਲ ਕੁਚਲਣ ਦਾ ਦੋਸ਼ ਹੈ। ਇਸ ਘਟਨਾ ਵਿੱਚ ਪ੍ਰਿਆ ਸਿੰਘ ਦੇ ਚਿਹਰੇ ਅਤੇ ਕੁਝ ਹੋਰ ਥਾਵਾਂ ’ਤੇ ਡੂੰਘੀਆਂ ਸੱਟਾਂ ਲੱਗੀਆਂ।



ਪ੍ਰਿਆ ਦਾ ਦੋਸ਼ ਹੈ ਕਿ ਅਸ਼ਵਜੀਤ ਨੇ ਆਪਣੇ ਦੋਸਤਾਂ ਦੀ ਸਲਾਹ 'ਤੇ ਅਜਿਹਾ ਕੀਤਾ ਹੈ। ਫਿਲਹਾਲ ਪ੍ਰਿਆ ਦਾ ਇਲਾਜ ਨੇੜਲੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ।



ਦੱਸ ਦੇਈਏ ਕਿ ਅਸ਼ਵਜੀਤ MSRDC (ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ) ਦੇ ਨਿਰਦੇਸ਼ਕ ਅਨਿਲ ਗਾਇਕਵਾੜ ਦਾ ਪੁੱਤਰ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਘੋੜਬੰਦਰ ਦੀ ਰਹਿਣ ਵਾਲੀ ਪ੍ਰਿਆ ਸਿੰਘ ਉੱਚ ਪੜ੍ਹੀ-ਲਿਖੀ ਹੈ ਅਤੇ ਆਪਣੇ ਪਰਿਵਾਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੈ।



ਸੋਮਵਾਰ ਨੂੰ ਠਾਣੇ ਦੇ ਘੋੜਬੰਦਰ ਰੋਡ 'ਤੇ ਸਥਿਤ ਓਵਲਾ ਕੰਪਲੈਕਸ 'ਚ ਅਸ਼ਵਜੀਤ ਗਾਇਕਵਾੜ ਨੇ ਪਹਿਲਾਂ ਪ੍ਰਿਆ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥਾਂ ਉੱਪਰ ਕੱਟ ਲਗਾ ਦਿੱਤੇ।



ਇਸ ਤੋਂ ਬਾਅਦ ਸਵੇਰੇ ਸਾਢੇ ਚਾਰ ਵਜੇ ਉਸ ਨੇ ਆਪਣੀ ਰੇਂਜ ਰੋਵਰ ਡਿਫੈਂਡਰ ਕਾਰ ਨਾਲ ਪ੍ਰਿਆ ਨੂੰ ਕੁਚਲ ਕੇ ਜ਼ਖਮੀ ਕਰ ਦਿੱਤਾ। ਵੇਖੋ ਪ੍ਰਿਆ ਦੀ ਇਹ ਪੋਸਟ...



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਘਟਨਾ ਨੂੰ 3 ਦਿਨ ਬੀਤ ਜਾਣ ਤੋਂ ਬਾਅਦ ਵੀ ਕਾਸਰਵੱਡਾਵਾਲੀ ਥਾਣੇ ਵੱਲੋਂ ਸਿਰਫ਼ FIR ਦਰਜ ਕੀਤੀ ਗਈ ਹੈ, ਪਰ ਕਾਸਰਵਡਵਾਲੀ ਪੁਲਿਸ ਨੇ ਅਜੇ ਤੱਕ ਇੱਕ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।