ਮਿਤਾਲੀ ਰਾਜ ਦੀ ਬਾਈਓਪਿਕ ਸ਼ਾਬਾਸ਼ ਮਿੱਠੂ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਐਕਟਰਸ ਤਾਪਸੀ ਪੰਨੂ ਇੱਕ ਵਾਰ ਫਿਰ ਫੈਨਸ ਦਾ ਮਨੋਰੰਜਨ ਕਰਨ ਲਈ ਤਿਆਰ ਹੈ

ਤਾਪਸੀ ਦੀ ਆਉਣ ਵਾਲੀ ਫਿਲਮ 'ਸ਼ਾਬਾਸ਼ ਮਿੱਠੂ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਹ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਹੈ

ਤਾਪਸੀ ਫਿਲਮ 'ਚ ਮਿਤਾਲੀ ਦੇ ਕਿਰਦਾਰ 'ਚ ਨਜ਼ਰ ਆਈ ਤੇ ਫੈਨਸ ਨੂੰ ਆਪਣੀ ਕਹਾਣੀ ਸੁਣਾਉਂਦੀ ਨਜ਼ਰ ਆਵੇਗੀ

ਫਿਲਮ 'ਚ ਮਿਤਾਲੀ ਦੇ ਅੱਠ ਸਾਲ ਦੀ ਬੱਚੀ ਤੋਂ ਲੈਜੇਂਡ ਬਣਨ ਦੀ ਕਹਾਣੀ ਦਿਖਾਈ ਜਾਵੇਗੀ

ਫਿਲਮ 'ਚ ਮਿਤਾਲੀ ਦੇ ਅੱਠ ਸਾਲ ਦੀ ਬੱਚੀ ਤੋਂ ਲੈਜੇਂਡ ਬਣਨ ਦੀ ਕਹਾਣੀ ਦਿਖਾਈ ਜਾਵੇਗੀ

ਤਾਪਸੀ ਪੰਨੂ ਨੇ ਟ੍ਰੇਲਰ ਸ਼ੇਅਰ ਕਰਦਿਆਂ ਲਿਖਿਆ - ਮਿਤਾਲੀ ਰਾਜ, ਤੁਸੀਂ ਨਾਂ ਜਾਣਦੇ ਹੋ, ਹੁਣ ਉਸ ਦੇ ਮਹਾਨ ਬਣਨ ਦੇ ਪਿੱਛੇ ਦੀ ਕਹਾਣੀ ਵੇਖਣ ਲਈ ਤਿਆਰ ਹੋ ਜਾਓ

ਸ਼ਾਬਾਸ਼ ਮਿੱਠੂ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਮਿਤਾਲੀ ਦੇ ਸਟੇਡੀਅਮ 'ਚ ਬੱਲੇਬਾਜ਼ੀ ਕਰਨ ਤੋਂ ਹੁੰਦੀ ਹੈ

ਮਿਤਾਲੀ ਫਿਰ ਆਪਣੀ ਕਹਾਣੀ ਸੁਣਾਉਂਦੀ ਹੈ ਕਿ ਕਦੋਂ ਉਸ ਨੂੰ ਕ੍ਰਿਕਟਰ ਬਣਨ ਦਾ ਸੁਪਨਾ ਦਿਖਾਇਆ ਗਿਆ

ਇਸ ਤੋਂ ਬਾਅਦ ਕਹਾਣੀ ਫਲੈਸ਼ਬੈਕ ਵਿੱਚ ਸ਼ੁਰੂ ਹੁੰਦੀ ਹੈ ਕਿ ਕਿਵੇਂ ਅੱਠ ਸਾਲ ਦੀ ਉਮਰ ਵਿੱਚ ਉਸ ਦੇ ਕ੍ਰਿਕਟਰ ਬਣਨ ਲਈ ਉਸਦੀ ਸਿਖਲਾਈ ਸ਼ੁਰੂ ਹੁੰਦੀ ਹੈ

ਸ਼ਾਬਾਸ਼ ਮਿੱਠੂ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼

ਫਿਲਮ 'ਚ ਤਾਪਸੀ ਨਾਲ ਵਿਜੇ ਰਾਜ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਸ਼੍ਰੀਜੀਤ ਮੁਖਰਜੀ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ