ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖਾਨ ਨੇ ਫਿਲਮ 'ਪਠਾਨ' ਰਾਹੀਂ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ।



ਇਹੀ ਕਾਰਨ ਹੈ ਕਿ ਅਦਾਕਾਰ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ।



ਪਰ ਇਨ੍ਹੀਂ ਦਿਨੀਂ ਸ਼ਾਹਰੁਖ ਇਸ ਫਿਲਮ ਕਾਰਨ ਨਹੀਂ ਸਗੋਂ ਆਪਣੀ ਨਵੀਂ ਕਾਰ ਕਾਰਨ ਸੁਰਖੀਆਂ 'ਚ ਹਨ।



ਹਾਲਾਂਕਿ ਸ਼ਾਹਰੁਖ ਕੋਲ ਕਈ ਲਗਜ਼ਰੀ ਕਾਰਾਂ ਹਨ, ਪਰ ਹੁਣ ਇਕ ਰੋਲਸ ਰਾਇਸ ਕੁਲਿਨਿਨ ਵੀ ਉਨ੍ਹਾਂ ਦੇ ਗੈਰੇਜ 'ਚ ਸ਼ਾਮਲ ਹੋ ਗਈ ਹੈ।



ਹਾਲ ਹੀ 'ਚ ਇਸ ਕਾਰ ਨੂੰ ਅਦਾਕਾਰ ਦੇ ਬੰਗਲੇ 'ਮੰਨਤ' ਦੇ ਅੰਦਰ ਜਾਂਦੇ ਦੇਖਿਆ ਗਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।



ਦਰਅਸਲ, ਇਸ ਲਗਜ਼ਰੀ ਕਾਰ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।



ਇਨ੍ਹਾਂ ਵੀਡੀਓਜ਼ 'ਚ ਸਫੇਦ ਰੰਗ ਦੀ ਰੋਲਸ ਰਾਇਸ ਕੁਲਿਨਿਨ ਗੱਡੀ ਮੰਨਤ ਦੇ ਦਰਵਾਜ਼ੇ ਦੇ ਅੰਦਰ ਜਾਂਦੀ ਦਿਖਾਈ ਦੇ ਰਹੀ ਹੈ।



ਕਾਰ ਦੇ ਇਹ ਵੀਡੀਓ ਅਦਾਕਾਰ ਦੇ ਫੈਨ ਪੇਜ 'ਤੇ ਦੇਖਣ ਨੂੰ ਮਿਲ ਰਹੇ ਹਨ। ਕਾਰ ਦੀ ਨੇਮ ਪਲੇਟ 'ਤੇ '555' ਨੰਬਰ ਹੈ।



ਰਿਪੋਰਟਸ ਦੇ ਮੁਤਾਬਕ ਇਸ ਕਾਰ ਦੀ ਸ਼ੋਰੂਮ ਕੀਮਤ ਕਰੀਬ 8.20 ਕਰੋੜ ਹੈ ਅਤੇ ਜੇਕਰ ਕਾਰ ਨੂੰ ਪਰਸਨਲਾਈਜ਼ ਕੀਤਾ ਜਾਵੇ ਤਾਂ ਇਸ ਦੀ ਕੀਮਤ 10 ਕਰੋੜ ਦੇ ਕਰੀਬ ਪਹੁੰਚ ਜਾਂਦੀ ਹੈ।



ਇਸ ਦੇ ਨਾਲ ਹੀ ਕਾਰ ਤੋਂ ਪਹਿਲਾਂ ਸ਼ਾਹਰੁਖ ਖਾਨ ਆਪਣੀ ਮਹਿੰਗੀ ਘੜੀ ਨੂੰ ਲੈ ਕੇ ਸੁਰਖੀਆਂ 'ਚ ਸਨ। ਖਬਰਾਂ ਮੁਤਾਬਕ ਅਦਾਕਾਰ ਦੀ ਇਸ ਘੜੀ ਦੀ ਕੀਮਤ 4 ਕਰੋੜ 98 ਲੱਖ ਰੁਪਏ ਹੈ