ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਦੇ ਡੇਟਿੰਗ ਦੀ ਖਬਰ ਬੀ-ਟਾਊਨ 'ਚ ਹੈ।



ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਨੌਜਵਾਨ ਸਿਤਾਰੇ ਇਕ-ਦੂਜੇ ਦੇ ਪਿਆਰ 'ਚ ਹਨ ਅਤੇ ਜਲਦ ਹੀ ਇਕੱਠੇ ਫਿਲਮ 'ਚ ਡੈਬਿਊ ਕਰਨ ਜਾ ਰਹੇ ਹਨ।



ਰਿਪੋਰਟ ਮੁਤਾਬਕ ਅਗਸਤਿਆ ਅਤੇ ਸੁਹਾਨਾ ਡੇਟ ਕਰ ਰਹੇ ਹਨ। ਖਬਰਾਂ ਮੁਤਾਬਕ ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਜ਼ੋਇਆ ਅਖਤਰ ਦੀ ਫਿਲਮ 'ਦਿ ਆਰਚੀਜ਼' ਦੇ ਸੈੱਟ 'ਤੇ ਹੋਈ ਸੀ



ਰਿਪੋਰਟ ਦੇ ਅਨੁਸਾਰ, ਇੱਕ ਸੂਤਰ ਨੇ ਇਹ ਵੀ ਦੱਸਿਆ ਹੈ, ਅਗਸਤਿਆ ਨੇ ਕਪੂਰ ਪਰਿਵਾਰ ਦੇ ਕ੍ਰਿਸਮਸ ਬ੍ਰੰਚ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੁਹਾਨਾ ਨੂੰ ਆਪਣੀ ਸਾਥੀ ਦੇ ਰੂਪ ਵਿੱਚ ਪੇਸ਼ ਕੀਤਾ ਸੀ।



ਖਬਰਾਂ ਮੁਤਾਬਕ, ਇਸ ਜੋੜੀ ਨੇ ਆਪਣੇ ਡੈਬਿਊ ਪ੍ਰੋਜੈਕਟ ਦੇ ਸੈੱਟ 'ਤੇ ਕਾਫੀ ਸਮਾਂ ਇਕੱਠੇ ਬਿਤਾਇਆ, ਇੱਥੇ ਉਹ ਇੱਕ ਦੂਜੇ ਦੇ ਕਾਫੀ ਕਰੀਬ ਆ ਗਏ ਅਤੇ ਫਿਰ ਡੇਟਿੰਗ ਸ਼ੁਰੂ ਕਰ ਦਿੱਤੀ।



ਹਾਲਾਂਕਿ, ਅਗਸਤਿਆ ਅਤੇ ਸੁਹਾਨਾ ਦਾ ਅਜੇ ਤੱਕ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਨ ਦੀ ਯੋਜਨਾ ਨਹੀਂ ਹੈ,



ਪਰ ਪ੍ਰੋਡਕਸ਼ਨ ਹਾਊਸ ਦੇ ਜ਼ਿਆਦਾਤਰ ਲੋਕਾਂ ਨੂੰ ਅਗਸਤ 2020 ਵਿੱਚ ਹੀ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਿਆ ਸੀ।



ਰਿਪੋਰਟ ਦੇ ਅਨੁਸਾਰ, ਸੂਤਰ ਨੇ ਇਹ ਵੀ ਕਿਹਾ ਕਿ ਅਗਸਤਿਆ ਦੀ ਮਾਂ ਸ਼ਵੇਤਾ ਬੱਚਨ ਨੰਦਾ ਸੁਹਾਨਾ ਨੂੰ ਪਿਆਰ ਕਰਦੀ ਹੈ ਅਤੇ ਰਿਸ਼ਤੇ ਨੂੰ ਮਨਜ਼ੂਰੀ ਵੀ ਦੇ ਚੁੱਕੀ ਹੈ।



ਹਾਲਾਂਕਿ ਇਨ੍ਹਾਂ ਅਫਵਾਹਾਂ 'ਤੇ ਨਾ ਤਾਂ ਅਗਸਤਿਆ ਅਤੇ ਨਾ ਹੀ ਸੁਹਾਨਾ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ।



ਸੁਹਾਨਾ ਖਾਨ, ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ, ਅਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਸਾਰੇ ਜ਼ੋਇਆ ਅਖਤਰ ਦੀ 'ਦ ਆਰਚੀਜ਼' ਵਿੱਚ ਇਕੱਠੇ ਡੈਬਿਊ ਕਰ ਰਹੇ ਹਨ।