ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ ਪੂਰੀ ਦੁਨੀਆ ਵਿੱਚ ਪ੍ਰਸ਼ੰਸਕ ਹਨ। ਅਕਸਰ ਕਈ ਪ੍ਰਸ਼ੰਸਕ ਆਪਣੇ ਸੁਪਰਸਟਾਰ ਨੂੰ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ।



ਅਜਿਹਾ ਹੀ ਮਾਮਲਾ ਬੁੱਧਵਾਰ ਨੂੰ ਵੀ ਸਾਹਮਣੇ ਆਇਆ। ਦਰਅਸਲ, ਕਿੰਗ ਖਾਨ ਦੇ ਪ੍ਰਸ਼ੰਸਕਾਂ ਨੇ ਬੁੱਧਵਾਰ ਰਾਤ ਨੂੰ ਹੱਦ ਪਾਰ ਕਰ ਦਿੱਤੀ



ਅਤੇ ਬਾਂਦਰਾ ਸਥਿਤ ਅਦਾਕਾਰ ਦੇ ਬੰਗਲੇ ਮੰਨਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।



ਹਾਲਾਂਕਿ ਦੋਵਾਂ ਨੌਜਵਾਨਾਂ ਨੂੰ ਸ਼ਾਹਰੁਖ ਦੇ ਘਰ 'ਚ ਘੁੰਮਦੇ ਦੇਖ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਫੜ ਲਿਆ।



ਇਸ ਤੋਂ ਬਾਅਦ ਮੰਨਤ ਦੇ ਘਰ ਦੇ ਮੈਨੇਜਰ ਨੇ ਵੀਰਵਾਰ ਨੂੰ ਦੋਵੇਂ ਪ੍ਰਸ਼ੰਸਕਾਂ ਨੂੰ ਬਾਂਦਰਾ ਪੁਲਿਸ ਦੇ ਹਵਾਲੇ ਕਰ ਦਿੱਤਾ।



ਦੂਜੇ ਪਾਸੇ ਬਾਂਦਰਾ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਉਮਰ 19 ਤੋਂ 20 ਸਾਲ ਹੈ।



ਦੋਵਾਂ ਨੂੰ ਸ਼ਾਹਰੁਖ ਖਾਨ ਦੇ ਬੰਗਲੇ 'ਚ ਦਾਖਲ ਹੋਣ ਤੋਂ ਬਾਅਦ ਉਥੇ ਡਿਊਟੀ 'ਤੇ ਮੌਜੂਦ ਸੁਰੱਖਿਆ ਗਾਰਡ ਨੇ ਫੜ ਲਿਆ।



ਮੁਢਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੁਜਰਾਤ ਤੋਂ ਆਏ ਸਨ ਅਤੇ ਸ਼ਾਹਰੁਖ ਨੂੰ ਮਿਲਣਾ ਚਾਹੁੰਦੇ ਸਨ।



ਫ਼ਿਲਹਾਲ ਪੁਲਿਸ ਨੇ ਬਿਨਾਂ ਇਜਾਜ਼ਤ ਨਿੱਜੀ ਜਾਇਦਾਦ ਵਿੱਚ ਦਾਖ਼ਲ ਹੋਣ ਦੇ ਦੋਸ਼ ਵਿੱਚ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।



ਮਾਮਲੇ ਦੀ ਜਾਂਚ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਵੀਰਵਾਰ ਸਵੇਰੇ ਹੋਇਆ, ਪਰ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।