Surinder Shinda Last Pic: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਬੁੱਧਵਾਰ ਸਵੇਰੇ 6 ਵਜੇ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ।



ਪੰਜਾਬੀ ਲੋਕ ਗਾਇਕ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਸੰਗੀਤ ਜਗਤ ਦੇ ਹਰ ਸਿਤਾਰੇ ਨੇ ਸੁਰਿੰਦਰ ਸ਼ਿੰਦਾ ਦੀ ਤਸਵੀਰ ਸਾਂਝੀ ਕਰ ਡੂੰਘਾ ਦੁੱਖ ਜਤਾਇਆ ਹੈ।



ਗੁਰਦਾਸ ਮਾਨ, ਅਮਰ ਨੂਰੀ ਬੱਬੂ ਮਾਨ, ਕਮਲਜੀਤ ਨੂਰੀ ਸਣੇ ਇੰਡਸਟਰੀ ਦੇ ਤਮਾਮ ਪੰਜਾਬੀ ਸਿਤਾਰੇ ਇਸ ਸਦਮੇ ਤੋਂ ਗੁਜ਼ਰ ਰਹੇ ਹਨ।



ਇਸ ਵਿਚਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਸੁਰਿੰਦਰ ਸ਼ਿੰਦਾ ਦੇ ਹਸਪਤਾਲ ਤੋਂ ਆਖਰੀ ਤਸਵੀਰ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ।



ਦਰਅਸਲ, ਪੰਜਾਬੀ ਗਾਇਕ ਸ਼ੈਰੀ ਮਾਨ ਨੇ ਸੁਰਿੰਦਰ ਸ਼ਿੰਦਾ ਦੇ ਆਖਰੀ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਸਮੇਂ ਸ਼ਿੰਦਾ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ।



ਇਸ ਤਸਵੀਰ ਵਿੱਚ ਤੁਸੀ ਸ਼ਿੰਦਾ ਨੂੰ ਆਖਰੀ ਬਾਰ ਦੇਖ ਸਕਦੇ ਹੋ। ਉਸ ਸਮੇਂ ਕਈ ਸਿਤਾਰੇ ਕਲਾਕਾਰ ਨੂੰ ਹਸਪਤਾਲ ਮਿਲਣ ਲਈ ਪਹੁੰਚੇ ਸੀ।



ਸ਼ੈਰੀ ਮਾਨ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਰੈਸਟ ਇਨ ਪੀਸ ਸੁਰਿੰਦਰ ਸਾਬ੍ਹ...



ਜ਼ਿਕਰਯੋਗ ਹੈ ਕਿ ਸੁਰਿੰਦਰ ਛਿੰਦਾ ਦਾ ਬੁੱਧਵਾਰ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀਐੱਮਸੀ ਵਿੱਚ ਆਖਰੀ ਸਾਹ ਲਏ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ ਸੀ।



ਦੱਸ ਦੇਈਏ ਕਿ ਕਲਾਕਾਰ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਿੰਦਾ ਦੀ ਮੌਤ ਉੱਪਰ ਪੰਜਾਬੀ ਸਿਤਾਰੇ ਹਾਲੇ ਤੱਕ ਅਫਸੋਸ ਜਤਾ ਰਹੇ ਹਨ।



ਪੰਜਾਬੀ ਗਾਇਕ ਪੰਮੀ ਬਾਈ ਵੱਲੋਂ ਵੀ ਅਫਸੋਸ ਜਤਾਇਆ ਗਿਆ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰ ਕਿਹਾ ਸ਼੍ਰੋਮਣੀ ਗਾਇਕ ਤੇ ਵੱਡੇ ਵੀਰ ਸੁਰਿੰਦਰ ਸ਼ਿੰਦਾ ਜੀ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ।