ਸ਼ੈਰੀ ਮਾਨ ਦੁਬਈ ਪਹੁੰਚੇ ਹਨ। ਇੱਥੇ ਮਾਨ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾ ਰਹੇ ਹਨ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਜਦੋਂ ਦੋਸਤ ਤੁਹਾਡੇ ਨਾਲ ਹੋਣ ਤਾਂ ਉਹ ਸਮਾਂ ਖੁਦ ਬ ਖੁਦ ਚੰਗਾ ਬਣ ਜਾਂਦਾ ਹੈ। ਦੁਬਈ 'ਚ ਛੁੱਟੀਆਂ ਬਿਤਾ ਰਿਹਾ ਹਾਂ, ਇੱਥੇ ਮੈਂ ਰਾਤਾਂ ਨੂੰ ਜਾਗ ਕੇ ਯਾਦਾਂ ਸੰਜੋਈਆਂ ਤੇ ਦਿਨ ਵੇਲੇ ਸੌਂਦਾ ਰਿਹਾ।' ਇਸ ਦੇ ਨਾਲ ਨਾਲ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਦੁਬਈ ਦੇ ਬੇਹੱਦ ਖੂਬਸੂਰਤ ਨਜ਼ਾਰੇ ਵੀ ਦਿਖਾਏ ਹਨ। ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਹਾਲ ਹੀ 'ਚ ਕਾਫੀ ਜ਼ਿਆਂਦਾ ਸੁਰਖੀਆਂ 'ਚ ਰਹੇ ਸੀ। ਸ਼ੈਰੀ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸ਼ਾਰਾ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਆਪਣੀ ਆਖਰੀ ਐਲਬਮ 'ਦ ਲਾਸਟ ਗੁੱਡ ਐਲਬਮ' ਵੀ ਰਿਲੀਜ਼ ਕਰ ਦਿੱਤੀ ਹੈ। ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਸ਼ੈਰੀ ਮਾਨ ਨੇ 'ਆਟੇ ਦੀ ਚਿੜੀ' ਐਲਬਮ ਨਾਲ ਗਾਇਕੀ ਕਰੀਅਰ ਦੀ ਸ਼ੁਰੂਆਂਤ ਕੀਤੀ ਸੀ।