ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀਆਂ ਲਗਾਤਾਰ ਦੋ ਫਿਲਮਾਂ ਸੁਪਰਹਿੱਟ ਹੋਈਆਂ ਹਨ।



ਜਿਨ੍ਹਾਂ ਵਿੱਚੋਂ ਇੱਕ ਫਿਲਮ 'ਕੈਰੀ ਆਨ ਜੱਟਾ 3' ਤਾਂ ਪੂਰੀ ਦੁਨੀਆ 'ਚ ਬਲਾਕਬਸਟਰ ਹਿੱਟ ਸਾਬਤ ਹੋਈ ਹੈ।



ਇਸ ਤੋਂ ਬਾਅਦ ਹੁਣ ਸੋਨਮ ਪੰਜਾਬੀ ਇੰਡਸਟਰੀ ਦੀ ਸੁਪਰਸਟਾਰ ਬਣ ਗਈ ਹੈ।



ਇਸ ਦੇ ਨਾਲ ਹੀ ਸੋਨਮ ਸੋਸ਼ਲ ਮੀਡੀਆ 'ਤੇ ਲਗਾਤਾਰ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।



ਫਿਲਹਾਲ ਸੋਨਮ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।



ਇਨ੍ਹਾਂ ਤਸਵੀਰਾਂ 'ਚ ਸੋਨਮ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ।



ਉਸ ਨੇ ਔਫ ਵ੍ਹਾਈਟ ਰੰਗ ਦਾ ਕਢਾਈ ਵਾਲਾ ਸੂਟ ਪਹਿਨਿਆ ਹੋਇਆ ਹੈ, ਜੋ ਕਿ ਅਦਾਕਾਰਾ 'ਤੇ ਕਾਫੀ ਜੱਚ ਰਿਹਾ ਹੈ।



ਇਸ ਦੇ ਨਾਲ ਨਾਲ ਅਦਾਕਾਰਾ ਨੇ ਘੱਟੋ-ਘੱਟ ਜਿਊਲਰੀ ਤੇ ਹੈਵੀ ਮੇਕਅੱਪ ਕੈਰੀ ਕੀਤਾ ਹੈ। ਉਸ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ।



ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਹਾਲ ਹੀ 'ਚ ਉਸ ਦੀਆਂ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਫਿਲਮਾਂ ਰਿਲੀਜ਼ ਹੋਈਆਂ ਹਨ।



ਇਹ ਦੋਵੇਂ ਹੀ ਫਿਲਮਾਂ ਸੁਪਰਹਿੱਟ ਰਹੀਆਂ ਹਨ। ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਬਹੁਤ ਚੰਗੀ ਕਮਾਈ ਕੀਤੀ ਹੈ।