ਸਰਤਾਜ ਨੇ ਪੈਰਿਸ ਤੋਂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੈਰਿਸ ਦੇ ਖੂਬਸੂਰਤ ਨਜ਼ਾਰੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਨਾਲ ਇਨ੍ਹਾਂ ਤਸਵੀਰਾਂ 'ਚ ਸਰਤਾਜ ਵੀ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਸਰਤਾਜ ਪੈਰਿਸ ਦੇ ਮਸ਼ਹੂਰ ਆਈਫਿਲ ਟਾਵਰ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਹਾਲ ਹੀ 'ਚ ਸਰਤਾਜ ਦਾ ਗਾਣਾ 'ਪੈਰਿਸ ਦੀ ਜੁਗਨੀ' ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਸਰਤਾਜ ਨੇ ਫਰੈਂਚ ਭਾਸ਼ਾ 'ਚ ਵੀ ਕੁੱਝ ਲਾਈਨਾਂ ਗਾਈਆਂ ਸੀ। ਇਹ ਗਾਣਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਖਾਸ ਕਰਕੇ ਪੈਰਿਸ ਦੇ ਖੂਬਸੂਰਤ ਨਜ਼ਾਰੇ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਏ ਸੀ। ਕਾਬਿਲੇਗ਼ੌਰ ਹੈ ਕਿ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।