'ਹਾਲੀਵੁੱਡ ਫਿਲਮਾਂ ਦੇ ਸੀਰੀਅਲਜ਼ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਸਾਲ 2022 'ਚ ਇੱਕ ਅਜਿਹੀ ਵੈੱਬ ਸੀਰੀਜ਼ ਆਈ ਸੀ, ਜਿਸ ਨੇ ਪੂਰੀ ਦੁਨੀਆ 'ਚ ਕਾਮਯਾਬੀ ਹਾਸਲ ਕੀਤੀ ਸੀ। ਇਹ ਵੈੱਬ ਸੀਰੀਜ਼ ਸੀ 'ਵੈਡਨਸਡੇ'। ਇਸ ਵੈੱਬ ਸੀਰੀਜ਼ ਨੂੰ ਭਾਰਤ ਵਿੱਚ ਵੀ ਖੂਬ ਪਿਆਰ ਮਿਿਲਿਆ ਸੀ। 'ਵੈਡਨਸਡੇ' ਦਾ ਪਹਿਲਾ ਸੀਜ਼ਨ ਦਸੰਬਰ 2022 'ਚ ਨੈੱਟਫਲਿਕਸ 'ਤੇ ਸਟਰੀਮ ਹੋਇਆ ਸੀ। ਪੂਰੀ ਦੁਨੀਆ 'ਚ ਵੈਡਨਸਡੇਅ ਸੀਰੀਜ਼ ਤੇ ਵੈਡਨਸਡੇਅ ਦੇ ਕਿਰਦਾਰ 'ਚ ਅਭਿਨੇਤਰੀ ਜੈਨਾ ਓਰਟੈਗਾ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸੀਜ਼ਨ 1 ਦੇ ਖਤਮ ਹੋਣ ਦੇ ਨਾਲ ਹੀ ਪ੍ਰਸ਼ੰਸਕਾਂ ਨੇ 'ਵੈਡਨਸਡੇਅ' ਦੇ ਸੀਕਵਲ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇ ਤੁਸੀਂ ਵੀ ਵੈਡਨਸਡੇਅ ਦੇ ਫੈਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਕਿਉਂਕਿ ਮੇਕਰਸ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ 'ਵੈਡਨਸਡੇਅ' ਦਾ ਦੂਜਾ ਸੀਜ਼ਨ ਜਲਦ ਰਿਲੀਜ਼ ਹੋਵੇਗਾ। 'ਵੈਡਨਸਡੇਅ' ਦੀ ਮੁੱਖ ਕਿਰਦਾਰ ਜੈਨਾ ਓਰਟੈਗਾ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੇਕਰਸ 'ਵੈਡਨਸਡੇਅ' ਦੇ ਸੀਕਵਲ ਦੀ ਤਿਆਰੀ ਕਰ ਰਹੇ ਹਨ। ਉਹ ਨਵੀਂ ਕਹਾਣੀ ਤੇ ਨਵੇਂ ਕਾਸਟਿਊਮਜ਼ ਯਾਨਿ ਕੱਪੜਿਆਂ 'ਤੇ ਕੰਮ ਕਰ ਰਹੇ ਹਨ। ਹੋ ਸਕਦਾ ਹੈ ਕਿ ਜਲਦ ਹੀ 'ਵੈਡਨਸਡੇਅ' ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋ ਜਾਵੇ। ਫਿਲਹਾਲ ਮੇਕਰਸ ਸੀਰੀਜ਼ ਦੀ ਕਹਾਣੀ ;ਤੇ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ ਇਸ ਸਾਲ ਯਾਨਿ ਸਤੰਬਰ 2023 'ਚ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ। ਪਹਿਲੇ ਸੀਜ਼ਨ ਦੀ ਸ਼ੂਟਿੰਗ ਵੀ ਸਤੰਬਰ 2021 'ਚ ਸ਼ੁਰੂ ਹੋਈ ਸੀ। ਤਾਂ ਇਸ ਦਾ ਮਤਲਬ ਇਹ ਹੈ ਕਿ ਜੇ ਇਸ ਸਾਲ ਵੈੱਬ ਸੀਰੀਜ਼ ਦੀ ਸ਼ੂਟਿੰਗ ਸਤੰਬਰ 'ਚ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ 'ਵੈਡਨਸਡੇਅ' 2024 'ਚ ਹੀ ਦੇਖਣ ਨੂੰ ਮਿਲੇਗਾ।