ਕਮਲ ਚੀਮਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਇੱਕ ਕੌਮਾਂਤਰੀ ਸੁਪਰਮਾਡਲ ਹੈ। ਉਸ ਨੇ ਪੂਰੀ ਦੁਨੀਆ 'ਚ ਪੰਜਾਬੀਆਂ ਦਾ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹਾਲ ਹੀ 'ਚ ਕਮਲ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਹੋਈ ਸੀ। ਤੇ ਹੁਣ ਫਿਰ ਤੋਂ ਇਸ ਪੰਜਾਬੀ ਮੁਟਿਆਰ ਨੇ ਪੂਰੀ ਦੁਨੀਆ 'ਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਦਰਅਸਲ, ਕੌਮਾਂਤਰੀ ਫੈਸ਼ਨ ਵੀਕ 2023 ਇਸ ਵਾਰ ਮਲੇਸ਼ੀਆ ਦੇ ਕੁਆਲੰਲਮਪੁਰ 'ਚ ਰੱਖਿਆ ਗਿਆ ਹੈ, ਜਿਸ ਵਿਚ ਕਮਲ ਚੀਮਾ ਇਕਲੌਤੀ ਭਾਰਤੀ ਮਾਡਲ ਹੋਵੇਗੀ ਜੋ ਸ਼ੋਅ ਸਟੌਪਰ ਬਣੇਗੀ। ਦੱਸ ਦਈਏ ਕਿ ਸ਼ੋਅ ਸਟੌਪਰ ਕਿਸੇ ਛੋਟੀ ਮੋਟੀ ਸ਼ਖਸੀਅਤ ਨੂੰ ਨਹੀਂ ਬਣਾਇਆ ਜਾਂਦਾ ਹੈ। ਸ਼ੋਅਸਟੌਪਰ ਬਣਨ ਲਈ ਕਿਸੇ ਮਾਡਲ ਦਾ ਗਲੈਮਰ ਦੀ ਦੁਨੀਆ 'ਚ ਵੱਡਾ ਨਾਮ ਤੇ ਰੁਤਬਾ ਹੋਣਾ ਜ਼ਰੂਰੀ ਹੈ। ਇਹ ਮੌਕਾ ਪੰਜਾਬ ਦੀ ਧੀ ਤੇ ਕੌਮਾਂਤਰੀ ਸੁਪਰਮਾਡਲ ਕਮਲ ਚੀਮਾ ਨੂੰ ਮਿਿਲਿਆ ਹੈ। ਕਮਲ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦਸ ਦਈਏ ਕਿ ਕਮਲ ਚੀਮਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ 'ਤੇ ਮਾਡਲੰਿਗ ਤੇ ਐਕਟਿੰਗ ਦੀ ਦੁਨੀਆ 'ਚ ਅਲੱਗ ਪਛਾਣ ਬਣਾਈ ਹੈ। ਹੁਣ ਉਹ ਮਲੇਸ਼ੀਆ 'ਚ ਇਤਿਹਾਸ ਰਚਣ ਜਾ ਰਹੀ ਹੈ। ਉਹ ਕਮਾਲ ਦੀ ਥੀਏਟਰ ਆਰਟਿਸਟ ਹੈ ਅਤੇ ਹੁਣ ਉਹ ਪੰਜਾਬੀ ਇੰਡਸਟਰੀ ਦਾ ਹਿੱਸਾ ਬਣਨ ਦੀ ਵੀ ਚਾਹਵਾਨ ਹੈ। ਉਸ ਨੇ ਖੁਦ ਆਪਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਮਨਕੀਰਤ ਔਲਖ ਤੇ ਐਮੀ ਵਿਰਕ ਵਰਗੇ ਸਿਤਾਰਿਆਂ ਨਾਲ ਕੰਮ ਕਰਨਾ ਚਾਹੁੰਦੀ ਹੈ।