ਸ਼ਹਿਨਾਜ਼ ਗਿੱਲ (Shehnaaz Gill) ਅਤੇ ਗਾਇਕ ਗੁਰੂ ਰੰਧਾਵਾ (Guru Randhawa) ਦਾ ਮਿਊਜ਼ਿਕ ਵੀਡੀਓ ਮੂਨ ਰਾਈਜ਼ (Moon Rise) ਰਿਲੀਜ਼ ਹੋ ਚੁੱਕਿਆ ਹੈ।



ਇਸ ਗੀਤ ਵਿੱਚ ਗੁਰੂ ਨਾਲ ਸ਼ਹਿਨਾਜ਼ ਨੂੰ ਦੇਖ ਤੁਸੀ ਹੈਰਾਨ ਰਹਿ ਜਾਵੋਗੇ।



ਦੋਵਾਂ ਨੇ ਆਪਣੀ ਮਸਤੀ ਅਤੇ ਰੋਮਾਂਸ ਭਰੀ ਕੈਮਿਸਟ੍ਰੀ ਨਾਲ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਟੀ-ਸੀਰੀਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਮੂਨ ਰਾਈਜ਼' ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਹੈ।



ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਸਮੁੰਦਰ ਕਿਨਾਰੇ ਖੂਬਸੂਰਤ ਬੀਚ 'ਤੇ ਦੌੜਦੀ ਨਜ਼ਰ ਆ ਰਹੀ ਹੈ।



ਇਸ ਦੇ ਨਾਲ ਹੀ ਗੁਰੂ ਰੰਧਾਵਾ ਵੀ ਉਸ ਦੇ ਪਿੱਛੇ ਭੱਜਦੇ ਦਿਖਾਈ ਦੇ ਰਹੇ ਹਨ।



ਗੀਤ ਵਿੱਚ ਦੋਵਾਂ ਦਾ ਰੋਮਾਂਟਿਕ ਅਤੇ ਮਸਤੀ ਭਰਿਆ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।



ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋਈਆਂ।



ਜਿਨ੍ਹਾਂ ਵਿੱਚ ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ।



ਹਾਲਾਂਕਿ ਦੋਵੇਂ ਸਿਤਾਰੇ ਇਹ ਕਰਨ ਵਿੱਚ ਕਾਮਯਾਬ ਵੀ ਹੋਏ ਹਨ। ਤੁਸੀ ਵੀ ਵੇਖੋ ਮੂਨ ਰਾਈਜ਼ ਦਾ ਵੀਡੀਓ ਸਾਂਗ...



ਦੇਖੋ ਗੁਰੂ ਤੇ ਸਨਾ ਦੀ ਲਵ ਕੈਮਿਸਟਰੀ