ਸ਼ਹਿਨਾਜ਼ ਗਿੱਲ ਨੂੰ ਹਾਲ ਹੀ 'ਚ ਕਿਸਾਨਾਂ ਨਾਲ ਝੋਨਾ ਬੀਜਦੇ ਦੇਖਿਆ ਗਿਆ ਸੀ

ਹੁਣ ਇੱਕ ਵਾਰ ਫਿਰ ਉਹ ਉਸੇ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਦਾ ਅੰਦਾਜ਼ ਇੰਸਟਾਗ੍ਰਾਮ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਸ਼ਹਿਨਾਜ਼ ਵੱਲੋਂ ਇਨ੍ਹਾਂ ਤਸਵੀਰਾਂ ਨਾਲ ਲਿਖਿਆ ਕੈਪਸ਼ਨ ਸੁਰਖੀਆਂ 'ਚ ਆ ਗਿਆ ਹੈ।

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਪੂਰੀ ਤਰ੍ਹਾਂ ਨਾਲ ਚਿੱਕੜ 'ਚ ਭਿੱਜੀ ਹੋਈ ਨਜ਼ਰ ਆ ਰਹੀ ਹੈ

ਇਸ ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, 'ਸਪਾ ਟਾਈਮ'

ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟਸ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ਯੂਜ਼ਰਸ ਕਮੈਂਟ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਸਿਰਫ ਸ਼ਹਿਨਾਜ਼ ਗਿੱਲ ਹੀ ਕਰ ਸਕਦੀ ਹੈ, ਉਹ ਬਹੁਤ ਪ੍ਰੈਕਟੀਕਲ ਹੈ

ਸ਼ਹਿਨਾਜ਼ ਜਲਦ ਹੀ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ