ਟੀਵੀ ਦੀ ਦੁਨੀਆ ਦਾ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ `ਬਿੱਗ ਬੌਸ` ਆਪਣੇ 16ਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ
ਸ਼ੋਅ 1 ਅਕਤੂਬਰ ਨੂੰ ਆਨ ਏਅਰ ਹੋਣ ਜਾ ਰਿਹਾ ਹੈ
ਅਜਿਹੇ `ਚ ਇਹ ਖਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਗਿੱਲ ਇਸ ਦੇ ਪਹਿਲੇ ਐਪੀਸੋਡ ਨੂੰ ਸਲਮਾਨ ਖਾਨ ਨਾਲ ਹੋਸਟ ਕਰਦੀ ਨਜ਼ਰ ਆਏਗੀ
ਹਾਲਾਂਕਿ ਕੁੱਝ ਮੀਡੀਆ ਰਿਪੋਰਟਾਂ `ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸ਼ਹਿਨਾਜ਼ ਗਿੱਲ ਪੂਰਾ ਸੀਜ਼ਨ ਵੀ ਸਲਮਾਨ ਨਾਲ ਹੋਸਟ ਕਰ ਸਕਦੀ ਹੈ।
ਪਰ ਇਸ ਗੱਲ ਤੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤਾ ਜਾ ਸਕੀ ਹੈ।
ਪਰ ਇਹ ਤਾਂ ਪੱਕਾ ਹੈ ਕਿ ਸ਼ਹਿਨਾਜ਼ ਗਿੱਲ ਪਹਿਲਾ ਐਪੀਸੋਡ ਸਲਮਾਨ ਖਾਨ ਨਾਲ ਜ਼ਰੂਰ ਹੋਸਟ ਕਰੇਗੀ।
ਕਾਬਿਲੇਗ਼ੌਰ ਹੈ ਕਿ ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਵਿੱਚ ਪ੍ਰਤੀਭਾਗੀ ਬਣ ਕੇ ਆਈ ਸੀ
ਇੱਥੇ ਉਸ ਨੇ ਆਪਣੇ ਬਬਲੀ ਤੇ ਚੁਲਬੁਲੇ ਅੰਦਾਜ਼ ਨਾਲ ਹਿੰਦੁਸਤਾਨ ਦਾ ਦਿਲ ਮੋਹ ਲਿਆ।
ਇਸ ਦੇ ਨਾਲ ਨਾਲ ਇਸੇ ਸ਼ੋਅ `ਚ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਬਣੀ
ਕਿਹਾ ਜਾਂਦਾ ਹੈ ਕਿ ਸ਼ਹਿਨਾਜ਼ ਦੀ ਸਲਮਾਨ ਖਾਨ ਨਾਲ ਸਪੈਸ਼ਲ ਬੌਂਡਿੰਗ ਹੈ। ਇਹੀ ਕਾਰਨ ਹੈ ਕਿ ਭਾਈਜਾਨ ਸ਼ਹਿਨਾਜ਼ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਪਸੰਦ ਕਰਦੇ ਹਨ।