ਸ਼ਹਿਨਾਜ਼ ਗਿੱਲ ਨੇ ਫਿਲਮ 'ਕਿਸੀ ਕਾ ਭਾਈ ਕਿਸੀ ਕਾ ਜਾਨ' 'ਚ ਸਲਮਾਨ ਖਾਨ ਨਾਲ ਕੰਮ ਕੀਤਾ ਹੈ।

ਸ਼ਹਿਨਾਜ਼ ਅਤੇ ਸਲਮਾਨ ਦੀ ਪਹਿਲੀ ਮੁਲਾਕਾਤ ਸਾਲ 2019 'ਚ 'ਬਿੱਗ ਬੌਸ' ਦੇ ਘਰ 'ਚ ਹੋਈ ਸੀ।

ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੇ ਕਾਫੀ ਕਰੀਬ ਆ ਗਈ।

'ਬਿੱਗ ਬੌਸ' ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਹਿਨਾਜ਼ ਨੇ ਬਾਡੀ ਟਰਾਂਸਫਾਰਮੇਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਉਸ ਨੇ ਆਪਣੇ ਫੈਸ਼ਨ ਸਟਾਈਲ ਨੂੰ ਵੀ ਪਹਿਲਾਂ ਨਾਲੋਂ ਕਾਫੀ ਬਿਹਤਰ ਕੀਤਾ ਹੈ।

ਹੁਣ ਸ਼ਹਿਨਾਜ਼ ਨੇ ਖੁਲਾਸਾ ਕੀਤਾ ਹੈ ਕਿ ਉਹ ਰਿਐਲਿਟੀ ਸ਼ੋਅ ਵਿੱਚ ਬਾਡੀ ਸ਼ੈਮਿੰਗ ਦਾ ਸ਼ਿਕਾਰ ਹੋਈ ਸੀ।

ਨਿਊਜ਼ ਏਜੰਸੀ ਪੀਟੀਆਈ ਨਾਲ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਕਿਹਾ, 'ਮੈਂ ਆਪਣੇ ਆਪ ਨੂੰ ਬਦਲਿਆ ਹੈ, ਆਪਣੇ ਆਪ 'ਤੇ ਕੰਮ ਕੀਤਾ।

ਜਦੋਂ ਲੋਕਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ, ਮੈਂ ਇਸ ਦੀ ਪਾਲਣਾ ਕੀਤੀ ਅਤੇ ਇਸ ਵਿੱਚ ਸੁਧਾਰ ਕੀਤਾ।

ਮੈਂ ਭਾਰ ਘਟਾ ਲਿਆ ਕਿਉਂਕਿ ਬਿੱਗ ਬੌਸ ਵਿੱਚ ਮੇਰਾ ਬਾੱਡੀ ਸ਼ੈਮਿੰਗ ਕੀਤੀ ਗਈ ਸੀ। ਮੈਂ ਮੋਟੇ ਹੋਣ 'ਤੇ ਕਈ ਟਿੱਪਣੀਆਂ ਸੁਣੀਆਂ।

ਲੋਕ ਸਮਝਦੇ ਸਨ ਕਿ ਮੈਂ ਸਿਰਫ ਸਲਵਾਰ-ਸੂਟ ਹੀ ਪਾ ਸਕਦੀ ਹਾਂ। ਮੈਂ ਲੋਕਾਂ ਦੀ ਧਾਰਨਾ ਨੂੰ ਬਦਲਿਆ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੀ ਰਹਾਂਗੀ।