World Cup 2023, Shubman gill: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵਿਸ਼ਵ ਕੱਪ-2023 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵਿਸ਼ਵ ਕੱਪ ਟੀਮ ਵਿੱਚ ਪੰਜਾਬ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਵੱਡਾ ਧਮਾਕਾ ਕਰਨਗੇ।



ਦਰਅਸਲ, ਸ਼ੁਭਮਨ ਗਿੱਲ ਓਪਨਰ ਵਜੋਂ ਖੇਡ ਦੇ ਮੈਦਾਨ ਵਿੱਚ ਆਪਣਾ ਜਲਵਾ ਦਿਖਾਉਣਗੇ। ਦੱਸ ਦੇਈਏ ਕਿ 27 ਸਤੰਬਰ ਤੱਕ ਟੀਮ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ।



ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੈਦਾਨ ਵਿੱਚ ਉਤਰੇਗੀ। 10 ਸਾਲ ਬਾਅਦ ਉਪ-ਕਪਤਾਨ ਦੀ ਜ਼ਿੰਮੇਵਾਰੀ ਨਾਲ ਹਾਰਦਿਕ ਪਾਂਡਿਆ ਭਾਰਤ ਨੂੰ ਆਈਸੀਸੀ ਟਰਾਫੀ ਦਿਵਾਉਣ ਲਈ ਮੈਦਾਨ ਵਿੱਚ ਉਤਰੇਗਾ।



ਕਪਤਾਨ ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਵਜੋਂ ਸ਼ੁਭਮਨ ਗਿੱਲ ਦੇ ਨਾਲ ਕ੍ਰੀਜ਼ 'ਤੇ ਹੋਣਗੇ। ਜਦਕਿ ਈਸ਼ਾਨ ਕਿਸ਼ਨ ਬੈਕਅੱਪ ਓਪਨਰ ਹੋਣਗੇ। ਹਾਲਾਂਕਿ ਹਰ ਮੈਚ ਦੀ ਸਥਿਤੀ ਦੇ ਹਿਸਾਬ ਨਾਲ ਉਸ ਨੂੰ ਹੇਠਲੇ ਕ੍ਰਮ 'ਚ ਕ੍ਰੀਜ਼ 'ਤੇ ਭੇਜਿਆ ਜਾ ਸਕਦਾ ਹੈ।



ਦੱਸ ਦੇਈਏ ਕਿ ਮਿਡਲ ਆਰਡਰ ਵਿੱਚ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਹੋਣਗੇ। ਸੂਰਿਆਕੁਮਾਰ ਯਾਦਵ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।



ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਦੀ ਭੂਮਿਕਾ 'ਚ ਸ਼ਾਮਲ ਕੀਤਾ ਗਿਆ ਹੈ।



ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਦਾਰੀ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ 'ਤੇ ਹੋਵੇਗੀ। ਜਦਕਿ ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਸਪਿਨ ਗੇਂਦਬਾਜ਼ਾਂ 'ਚ ਮੈਦਾਨ 'ਤੇ ਉਤਾਰਿਆ ਜਾਵੇਗਾ।



ਭਾਰਤੀ ਟੀਮ ਵਿਸ਼ਵ ਕੱਪ-2023 ਦਾ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਸਟੇਡੀਅਮ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ।



ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ 13 ਅਕਤੂਬਰ ਨੂੰ ਅਹਿਮਦਾਬਾਦ 'ਚ ਖੇਡਿਆ ਜਾਣਾ ਹੈ। ਵਿਸ਼ਵ ਕੱਪ ਦੀਆਂ ਸਾਰੀਆਂ ਦਸ ਟੀਮਾਂ ਵਿਚਾਲੇ ਇੱਕ-ਦੂਜੇ ਨਾਲ ਭਿੜਨਗੀਆਂ।



ਫਿਰ ਇਨ੍ਹਾਂ 'ਚੋਂ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ ਅਤੇ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ 'ਚ ਹੀ ਖੇਡਿਆ ਜਾਵੇਗਾ।