Rohit Sharma Team India Asia Cup 2023: ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਖੇਡਿਆ ਜਾਵੇਗਾ।



ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 2 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਟੂਰਨਾਮੈਂਟ 'ਚ ਮਹਿੰਦਰ ਸਿੰਘ ਧੋਨੀ ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਸਕਦੇ ਹਨ।



ਰੋਹਿਤ ਏਸ਼ੀਆ ਕੱਪ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ।



ਏਸ਼ੀਆ ਕੱਪ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਧੋਨੀ ਦੇ ਨਾਂ ਹੈ। ਉਸ ਨੇ 621 ਦੌੜਾਂ ਬਣਾਈਆਂ ਹਨ। ਅਰਜੁਨ ਰਣਤੁੰਗਾ ਦੂਜੇ ਨੰਬਰ 'ਤੇ ਹਨ।



ਉਸ ਨੇ 594 ਦੌੜਾਂ ਬਣਾਈਆਂ ਹਨ। ਰੋਹਿਤ ਤੀਜੇ ਨੰਬਰ 'ਤੇ ਹਨ, ਉਨ੍ਹਾਂ ਨੇ 450 ਦੌੜਾਂ ਬਣਾਈਆਂ ਹਨ। ਰੋਹਿਤ ਕੋਲ ਇਸ ਵਾਰ ਧੋਨੀ ਅਤੇ ਅਰਜੁਨ ਦਾ ਰਿਕਾਰਡ ਤੋੜਨ ਦਾ ਮੌਕਾ ਹੈ। ਸੌਰਵ ਗਾਂਗੁਲੀ ਚੌਥੇ ਸਥਾਨ 'ਤੇ ਹਨ ਉਨ੍ਹਾਂ ਨੇ 400 ਦੌੜਾਂ ਬਣਾਈਆਂ ਹਨ।



ਜੇਕਰ ਸੂਚੀ 'ਤੇ ਨਜ਼ਰ ਮਾਰੀਏ ਤਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ 'ਚ ਸਭ ਤੋਂ ਵੱਧ ਦੌੜਾਂ ਜੈਸੂਰੀਆ ਨੇ ਬਣਾਈਆਂ ਹਨ। ਉਸ ਨੇ 1220 ਦੌੜਾਂ ਬਣਾਈਆਂ ਹਨ।



ਜੈਸੂਰੀਆ ਨੇ ਇਸ ਦੌਰਾਨ 6 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਹਨ। ਸੰਗਾਕਾਰਾ ਦੂਜੇ ਨੰਬਰ 'ਤੇ ਹਨ। ਉਸ ਨੇ 1075 ਦੌੜਾਂ ਬਣਾਈਆਂ ਹਨ। ਸਚਿਨ ਤੀਜੇ ਸਥਾਨ 'ਤੇ ਹਨ। ਉਹ ਭਾਰਤੀ ਖਿਡਾਰੀਆਂ ਦੀ ਸੂਚੀ 'ਚ ਸਿਖਰ 'ਤੇ ਹੈ।



971 ਦੌੜਾਂ ਬਣਾਉਣ ਦੇ ਨਾਲ ਹੀ ਸਚਿਨ ਨੇ 2 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਲਗਾਏ ਹਨ।



ਰੋਹਿਤ ਮੌਜੂਦਾ ਖਿਡਾਰੀਆਂ ਦੀ ਸੂਚੀ ਵਿਚ ਸਿਖਰ 'ਤੇ ਹਨ। ਉਨ੍ਹਾਂ ਨੇ 22 ਮੈਚ ਖੇਡਦੇ ਹੋਏ 745 ਦੌੜਾਂ ਬਣਾਈਆਂ ਹਨ। ਰੋਹਿਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਹਨ।



ਧੋਨੀ ਦੇ ਓਵਰਆਲ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 19 ਮੈਚਾਂ 'ਚ 648 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 3 ਅਰਧ ਸੈਂਕੜੇ ਲਗਾਏ ਹਨ।