Dhanashree Varma Reaction On Yuzvendra Chahal Gets Dropped: ਏਸ਼ੀਆ ਕੱਪ ਲਈ ਐਲਾਨੀ ਗਈ 17 ਮੈਂਬਰੀ ਭਾਰਤੀ ਟੀਮ ਵਿੱਚ ਕੁਝ ਅਜਿਹੇ ਖਿਡਾਰੀਆਂ ਦੇ ਨਾਂ ਸ਼ਾਮਲ ਨਹੀਂ ਸੀ, ਜੋ ਇਸ ਟੀਮ ਵਿੱਚ ਥਾਂ ਹਾਸਲ ਕਰਨ ਦੇ ਪੂਰੀ ਤਰ੍ਹਾਂ ਹੱਕਦਾਰ ਸਨ। ਇਸ 'ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਵੀ ਇਕ ਨਾਂ ਸ਼ਾਮਲ ਹੈ। ਟੀਮ 'ਚ ਜਗ੍ਹਾ ਨਾ ਮਿਲਣ ਤੋਂ ਬਾਅਦ ਜਿੱਥੇ ਚਾਹਲ ਨੇ ਸੋਸ਼ਲ ਮੀਡੀਆ 'ਤੇ ਇਕ ਇਮੋਜੀ ਰਾਹੀਂ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਨੇ ਇੱਕ ਕਰਿਪਟਿਕ ਪੋਸਟ ਸ਼ੇਅਰ ਕਰਦੇ ਹੋਏ ਤਿੱਖਾ ਸਵਾਲ ਕੀਤਾ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਏਸ਼ੀਆ ਕੱਪ ਲਈ ਜੋ ਟੀਮ ਚੁਣੀ ਹੈ ਉਸ ਵਿੱਚ 3 ਸਪਿਨ ਗੇਂਦਬਾਜ਼ਾਂ ਨੂੰ ਜਗ੍ਹਾ ਮਿਲੀ ਹੈ। ਇਸ ਵਿੱਚ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਤੋਂ ਇਲਾਵਾ ਅਕਸ਼ਰ ਪਟੇਲ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ 'ਚ ਅਕਸ਼ਰ ਨੂੰ ਟੀਮ 'ਚ ਜਗ੍ਹਾ ਦਿੱਤੇ ਜਾਣ ਦਾ ਕਾਰਨ ਉਸ ਦੀ ਬਿਹਤਰ ਬੱਲੇਬਾਜ਼ੀ ਨੂੰ ਦੱਸਿਆ ਗਿਆ। ਹੁਣ ਚਾਹਲ ਦੀ ਪਤਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਅਕਾਊਂਟ 'ਚ ਇੱਕ ਕਰਿਪਟਿਕ ਸਟੋਰੀ ਸ਼ੇਅਰ ਕਰਦੇ ਹੋਏ ਸਵਾਲ ਪੁੱਛਦੇ ਹੋਏ ਲਿਖਿਆ ਹੈ ਕਿ ਹੁਣ ਮੈਂ ਇਸ 'ਤੇ ਗੰਭੀਰਤਾ ਨਾਲ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕੀ ਬਹੁਤ ਜ਼ਿਆਦਾ ਨਿਮਰ ਅਤੇ ਅੰਤਰਮੁਖੀ ਹੋਣਾ ਤੁਹਾਡੇ ਵਿਕਾਸ ਲਈ ਨੁਕਸਾਨਦੇਹ ਹੈ? ਜਾਂ ਸਾਨੂੰ ਸਾਰਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਐਕਸਟ੍ਰੋਵਰਟ ਅਤੇ ਸਟ੍ਰੀਟ ਸਮਾਰਟ ਹੋਣਾ ਪਵੇਗਾ। ਯੁਜਵੇਂਦਰ ਚਾਹਲ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਨੂੰ ਸਿਰਫ 2 ਵਨਡੇ ਖੇਡਣ ਦਾ ਮੌਕਾ ਮਿਲਿਆ ਹੈ। ਜਿਸ 'ਚ ਉਹ ਸਿਰਫ 3 ਵਿਕਟਾਂ ਲੈਣ 'ਚ ਕਾਮਯਾਬ ਰਹੇ। ਚਾਹਲ ਨੇ ਟੀਮ 'ਚ ਨਾ ਚੁਣੇ ਜਾਣ 'ਤੇ ਟਵਿੱਟਰ 'ਤੇ ਬੱਦਲਾਂ ਦੇ ਪਿੱਛੇ ਲੁਕੇ ਸੂਰਜ ਦੇ ਇਮੋਜੀ ਦੇ ਨਾਲ ਤੀਰ ਦਾ ਨਿਸ਼ਾਨ ਜੋੜ ਕੇ ਸੂਰਜ ਨੂੰ ਆਪਣੀ ਚਮਕ ਫੈਲਾਉਂਦੇ ਹੋਏ ਦਿਖਾਇਆ ਸੀ।