ਸੋਇਆਬੀਨ ਪ੍ਰੋਟੀਨ ਦਾ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਸ 'ਚ ਵਿਟਮਿਨ, ਮਿਨਰਲਜ਼, ਵਿਟਮਿਨ ਬੀ ਕਾਂਪਲੈਕਸ ਅਤੇ ਵਿਟਮਿਨ ਏ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ।



ਪਰ ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ 'ਚ ਮੌਜੂਦ ਟਰਾਂਸ ਫ਼ੈਟ ਦਿਲ ਦੀਆਂ ਬੀਮਾਰੀਆਂ ਅਤੇ ਮੋਟਾਪੇ ਵਰਗੀ ਸਮੱਸਿਆਵਾਂ ਨੂੰ ਵਧਾਉਂਦੇ ਹਨ।



ਇਸ ਲਈ ਕੁਝ ਬੀਮਾਰੀਆਂ ਦੀ ਹਾਲਤ 'ਚ ਲੋਕਾਂ ਨੂੰ ਸੋਇਆਬੀਨ ਖਾਣ ਤੋਂ ਬਚਣਾ ਚਾਹੀਦਾ ਹੈ।



ਜਿਨ੍ਹਾਂ ਲੋਕਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ ਉਹ ਸੋਇਆ ਉਤਪਾਦਾਂ ਦੇ ਪ੍ਰਤੀ ਵੀ ਸੰਵੇਦਨਸ਼ੀਲ ਹੋ ਸਕਦੇ ਹਨ।



ਜਿਨ੍ਹਾਂ ਨੂੰ ਕਿਡਨੀ 'ਚ ਸਮੱਸਿਆ ਹੈ, ਉਨ੍ਹਾਂ ਨੂੰ ਸੋਇਆ ਉਤਪਾਦਾਂ ਦੇ ਪ੍ਰਯੋਗ ਤੋਂ ਬਚਣਾ ਚਾਹੀਦਾ ਹੈ।



ਇਸ ਦੇ ਸੇਵਨ ਨਾਲ ਉਨ੍ਹਾਂ ਦੇ ਖ਼ੂਨ 'ਚ ਫ਼ੀਟੋਏਸਟਰੋਜਮਜ਼ ਦੇ ਪੱਧਰ ਦੇ ਵਧਣ ਦਾ ਜੋਖ਼ਮ ਹੁੰਦਾ ਹੈ।



ਸ਼ੂਗਰ ਦੇ ਮਰੀਜ਼ ਨੂੰ ਸੋਇਆ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।



ਇਸ ਤੋਂ ਬੱਲਡ ਸੂਗਰ ਘਟਣ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ।