ਟਮਾਟਰ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਕਿਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਲਈ ਜ਼ਰੂਰੀ ਤੱਤ ਹੈ। ਪਰ ਜੇਕਰ ਟਮਾਟਰ ਜ਼ਿਆਦਾ ਮਾਤਰਾ 'ਚ ਖਾਧੀ ਜਾਵੇ ਤਾਂ ਇਸ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਇਸ ਨਾਲ ਐਸਿਡ ਰਿਫਲੈਕਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਟਮਾਟਰ ਤੋਂ ਐਲਰਜੀ ਹੈ ਅਤੇ ਤਾਂ ਸਕਿਨ ਦੀ ਐਲਰਜੀ ਦੇ ਲੱਛਣ ਜਿਵੇਂ ਕਿ ਧੱਫੜ ਆਦਿ ਦੇਖੇ ਜਾ ਸਕਦੇ ਹਨ। ਇਹ ਗੁਰਦਿਆਂ ਲਈ ਵੀ ਸੁਰੱਖਿਅਤ ਨਹੀਂ ਹੈ। ਇਸ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ। ਜੋੜਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਸੋਜ ਹੋ ਸਕਦੀ ਹੈ, ਜੋ ਗਠੀਆ ਦੇ ਰੋਗੀਆਂ ਲਈ ਬਹੁਤ ਗੰਭੀਰ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੋ ਤਾਂ ਇਸ ਦਾ ਸੇਵਨ ਕਰਨ ਨਾਲ ਦਸਤ ਵੀ ਹੋ ਸਕਦੇ ਹਨ।