ਵਿਟਾਮਿਨ ਸੀ, ਐਂਟੀਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਗੋਭੀ ਕਈ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹੈ। ਪਰ ਕੁਝ ਲੋਕਾਂ ਨੂੰ ਗੋਭੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ।







ਫੁੱਲ ਗੋਭੀ 'ਚ ਮੌਜੂਦ ਰੈਫਿਨੋਜ਼ ਨਾਂ ਦਾ ਕਾਰਬੋਹਾਈਡ੍ਰੇਟ ਪਾਚਨ ਤੰਤਰ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।



ਇਸ ਨਾਲ ਗੈਸ, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਗੋਭੀ ਨਾਲ ਥਾਇਰਾਈਡ ਪ੍ਰਭਾਵਿਤ ਹੋ ਸਕਦਾ ਹੈ।



ਜਿਨ੍ਹਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਫੁੱਲ ਗੋਭੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਜੋ ਔਰਤਾਂ ਛਾਤੀ ਦੇ ਕੈਂਸਰ ਦੀ ਸਮੱਸਿਆ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨੂੰ ਵੀ ਫੁੱਲ ਗੋਭੀ ਨਹੀਂ ਖਾਣੀ ਚਾਹੀਦੀ।



ਜੋ ਲੋਕ ਖੂਨ ਨੂੰ ਪਤਲਾ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਫੁੱਲ ਗੋਭੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।