ਲਾਲ ਮਿਰਚ ਪਾਊਡਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ‘ਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਨੁਕਸਾਨ- ਲਾਲ ਮਿਰਚ ਪਾਊਡਰ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ਦੇ ਛਾਲੇ ਹੋ ਸਕਦੇ ਹਨ। ਜਦੋਂ ਕਿਸੇ ਨੂੰ ਮਸਾਲੇਦਾਰ ਖਾਣ ਦੀ ਆਦਤ ਪੈ ਜਾਂਦੀ ਹੈ, ਤਾਂ ਉਸ ਤੋਂ ਬਾਅਦ ਉਸ ਨੂੰ ਆਮ ਭੋਜਨ ਵਿੱਚ ਸੁਆਦ ਹੀ ਨਹੀਂ ਆਉਂਦਾ। ਦਮੇ ਦੇ ਮਰੀਜ਼ਾਂ ਲਈ ਲਾਲ ਮਿਰਚ ਪਾਊਡਰ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਅਸਥਮਾ ਅਟੈਕ ਦਾ ਖਤਰਾ ਵੀ ਵਧ ਜਾਂਦਾ ਹੈ। ਲਾਲ ਮਿਰਚ ਪਾਊਡਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਖਰਾਬ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਲਾਲ ਮਿਰਚਾਂ ਖਾਣ ਨਾਲ ਤੁਸੀਂ ਡਾਇਰੀਆ ਵਰਗੀ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਜੋ ਔਰਤਾਂ ਜ਼ਿਆਦਾ ਲਾਲ ਮਿਰਚ ਪਾਊਡਰ ਖਾਂਦੀਆਂ ਹਨ, ਉਨ੍ਹਾਂ ‘ਚ ਪ੍ਰੀ-ਟਰਮ ਡਿਲੀਵਰੀ ਦਾ ਖਤਰਾ ਵੱਧ ਜਾਂਦਾ ਹੈ। ਜ਼ਿਆਦਾ ਲਾਲ ਮਿਰਚ ਪਾਊਡਰ ਖਾਣ ਨਾਲ ਤੁਹਾਡੇ ਪੇਟ ‘ਚ ਅਲਸਰ ਹੋ ਸਕਦਾ ਹੈ।