AP Dhillon Girlfriend: ਪੰਜਾਬੀ ਗਾਇਕ ਏਪੀ ਢਿੱਲੋ (AP Dhillon) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਕੁਝ ਹੋਰ ਨਹੀਂ ਸਗੋਂ ਕਲਾਕਾਰ ਦੀ ਲਵ ਲਾਈਫ ਅਤੇ ਡਾਕਿਊ ਸੀਰੀਜ਼ ਹੈ। ਇਸ ਵਿਚਾਲੇ ਏਪੀ ਢਿੱਲੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੇਂ ਗੀਤ ਵਿਦ ਯੂ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ ਵੀ ਹੋ ਗਿਆ। ਦਰਅਸਲ, ਗਾਇਕ ਆਪਣੇ ਨਵੇਂ ਗੀਤ ਵਿੱਚ ਗਰਲਫ੍ਰੈਂਡ ਨਾਲ ਰੋਮਾਂਟਿਕ ਹੁੰਦੇ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਖੁਸ਼ੀ ਕਪੂਰ ਨਹੀਂ ਬਲਕਿ ਕੋਈ ਹੋਰ ਏਪੀ ਢਿੱਲੋਂ ਦੀ ਗਰਲਫ੍ਰੈਂਡ ਹੈ। ਦਰਅਸਲ, ਏਪੀ ਢਿੱਲੋਂ ਦੇ ਬਨੀਤਾ ਸੰਧੂ ਨੂੰ ਡੇਟ ਕਰ ਰਹੇ ਹਨ। ਪੰਜਾਬੀ ਗਾਇਕ ਨੇ ਆਪਣੇ ਨਵੇਂ ਗੀਤ ਵਿਦ ਯੂ ਰਾਹੀਂ ਗਰਲਫ੍ਰੈਂਡ ਬਨੀਤਾ ਨੂੰ ਪ੍ਰਸ਼ੰਸਕਾਂ ਦਾ ਰੂ-ਬ-ਰੂ ਕੀਤਾ। ਦੱਸ ਦੇਈਏ ਕਿ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਦੋਵੇਂ ਇੱਕ ਦੂਜੇ ਨਾਲ ਰੋਮਾਂਟਿਕ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਆਪਣੀ ਗਰਲਫ੍ਰੈਂਡ ਨੂੰ ਪ੍ਰਸ਼ੰਸਕਾਂ ਨਾਲ ਮਿਲਵਾ ਏਪੀ ਢਿੱਲੋਂ ਨੇ ਖੁਸ਼ੀ ਕਪੂਰ ਦੇ ਨਾਂਅ ਤੇ ਵਿਰਾਮ ਲਗਾ ਦਿੱਤਾ ਹੈ। ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ 11 ਅਗਸਤ ਨੂੰ ਏਪੀ ਢਿੱਲੋਂ ਦਾ ਬਨੀਤਾ ਸੰਧੂ ਨਵਾਂ ਗੀਤ ਵਿਦ ਯੂ ਰਿਲੀਜ਼ ਹੋਇਆ ਹੈ। ਜਿਸ ਵਿੱਚ ਦੋਵਾਂ ਦੇ ਕਈ ਰੋਮਾਂਟਿਕ ਸੀਨ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਇੱਕ ਸ਼ਾਨਦਾਰ ਵੀਡੀਓ ਕਲਿੱਪ ਸਾਹਮਣੇ ਆਇਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ Instant Pollywood ਇੰਸਟਾਗ੍ਰਾਮ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਇਹ ਕਲਿੱਪ... ਦੱਸ ਦੇਈਏ ਕਿ ਬਹੁਤ ਜਲਦ ਏਪੀ ਢਿੱਲੋਂ ਡਾਕਿਊ ਸੀਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਲੈ ਕੇ ਪੇਸ਼ ਹੋਣਗੇ। ਇਸ ਵਿੱਚ ਉਹ ਫੈਨਜ਼ ਨੂੰ ਆਪਣੀ ਜ਼ਿੰਦਗੀ ਦੇ ਰੂ-ਬ-ਰੂ ਕਰਵਾਉਣਗੇ।